ਆਕਲੈਂਡ (ਹਰਪ੍ਰੀਤ ਸਿੰਘ) - ਡਾਕਟਰ ਐਨ ਸੋਲਮਨ ਉਨ੍ਹਾਂ 235 ਡਾਕਟਰਾਂ ਤੇ 900 ਨਰਸਾਂ ਚੋਂ ਇੱਕ ਹਨ, ਜਿਨ੍ਹਾਂ ਨੂੰ ਨਿਊਜੀਲੈਂਡ ਸਰਕਾਰ ਦੇ ਉਸ ਲਾਰੇ ਦੇ ਸੱਚ ਹੋਣ ਦੀ ਉਡੀਕ ਹੈ ਕਿ ਕਦੋਂ ਉਹ ਨਿਊਜੀਲੈਂਡ ਦੀ ਪੱਕੀ ਰਿਹਾਇਸ਼ ਹਾਸਲ ਕਰਨਗੇ।
ਇੰਗਲੈਂਡ ਦੀ ਰਹਿਣ ਵਾਲੀ ਡਾਕਟਰ ਐਨ ਸੋਲਮਨ ਦਾ ਕਹਿਣਾ ਹੈ ਕਿ ਉਹ ਕਪਿਟੀ ਕੋਸਟ ਇਲਾਕੇ ਵਿੱਚ ਪਾਰਾਪਾਰੋਮੂ ਤੋਂ ਲੇਵਿਨ ਤੱਕ, ਇੱਕ ਹੋਰ ਫੈਮਿਲੀ ਜੀ.ਪੀ ਨੂੰ ਮਿਲਾਕੇ, ਉਹ ਅਜਿਹੇ ਮੈਡੀਕਲ ਪ੍ਰੋਫੈਸ਼ਨਲ ਹਨ, ਜੋ ਬਿਨ੍ਹਾਂ ਜਿਆਦਾ ਤਨਖਾਹ ਲਏ ਦੇਰ ਰਾਤ ਤੱਕ ਮਰੀਜਾਂ ਦੀ ਦੇਖਭਾਲ ਕਰਦੇ ਹਨ। ਪਰ ਨਿਊਜੀਲੈਂਡ ਵਿੱਚ ਇਨੀਂ ਮਹੱਤਤਾ ਰੱਖਣ ਵਾਲੀ ਸ਼੍ਰੇਣੀ ਨਾਲ ਸਬੰਧਤ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਆਪਣੀ ਪੱਕੀ ਰਿਹਾਇਸ਼ ਲਈ ਅਜੇ ਵੀ ਉਡੀਕ ਕਰਨੀ ਪੈ ਰਹੀ ਹੈ ਤੇ ਨਜਦੀਕੀ ਭਵਿੱਖ ਵਿੱਚ ਉਨ੍ਹਾਂ ਨੂੰ ਅਜਿਹਾ ਹੁੰਦਾ ਨਜਰ ਵੀ ਨਹੀਂ ਆਉਂਦਾ।
ਡਾਕਟਰ ਐਨ ਨੇ ਦੇ ਪਤੀ ਏਰੋਨ ਡੇਵਿਸ ਵਿਕਟੋਰੀਆ ਯੂਨੀਵਰਸਿਟੀ ਆਫ ਵੈਲੰਿਗਟਨ ਵਿੱਚ ਪ੍ਰੋਫੈਸਰ ਹਨ। ਬੀਤੇ ਸਾਲ ਹੀ ਜੋੜੇ ਨੇ ਆਪਣੀਆਂ 3 ਧੀਆਂ ਨੂੰ ਇੰਗਲੈਂਡ ਤੋਂ ਇੱਥੇ ਬੁਲਾਇਆ ਸੀ, ਉਨ੍ਹਾਂ ਚੋਂ ਇੱਕ ਧੀ ਦਾ ਸਕੂਲ਼ ਖਤਮ ਹੋਣ ਵਾਲਾ ਹੈ, ਪਰ ਕਿਉਂਕਿ ਉਹ ਪੱਕੇ ਨਹੀਂ ਹਨ, ਇਸੇ ਲਈ ਉਨ੍ਹਾਂ ਦੀ ਧੀ ਕੰਮ ਵੀ ਨਹੀਂ ਕਰ ਸਕਦੀ, ਇਨ੍ਹਾਂ ਹੀ ਨਹੀਂ ਡਾਕਟਰ ਐਨ ਪੱਕੇ ਨਾ ਹੋਣ ਕਰਕੇ ਆਪਣਾ ਸੁਪਨਿਆਂ ਦਾ ਘਰ ਵੀ ਨਿਊਜੀਲੈਂਡ ਵਿੱਚ ਨਹੀਂ ਖ੍ਰੀਦ ਸਕਦੇ।
ਇਮੀਗ੍ਰੇਸ਼ਨ ਮਹਿਕਮੇ ਵਲੋਂ ਲਗਾਤਾਰ ਲਾਏ ਜਾ ਰਹੇ ਲਾਰਿਆਂ ਤੋਂ ਉਹ ਉਕਤਾ ਚੁੱਕੇ ਹਨ ਤੇ ਹੁਣ ਉਨ੍ਹਾਂ ਨੂੰ ਯਕੀਨ ਵੀ ਨਹੀਂ ਕਿ ਸਰਕਾਰ ਉਨ੍ਹਾਂ ਦੇ ਹੱਕ ਵਿੱਚ ਕੋਈ ਚੰਗਾ ਫੈਸਲਾ ਜਲਦ ਸੁਣਾਏਗੀ ਤੇ ਇਸੇ ਲਈ ਡਾਕਟਰ ਐਨ ਇਹ ਸੋਚਣ ਨੂੰ ਹੁਣ ਮਜਬੂਰ ਹੋ ਗਏ ਹਨ ਕਿ ਜੇ ਉਨ੍ਹਾਂ ਦੇ ਬੱਚਿਆਂ ਦਾ ਨਿਊਜੀਲੈਂਡ ਵਿੱਚ ਭਵਿੱਖ ਨਹੀਂ ਬਣਦਾ ਤਾਂ ਉਹ ਵੀ ਇੱਥੇ ਨਹੀਂ ਰਹਿ ਸਕਦੇ।
ਆਂਕੜੇ ਦੱਸਦੇ ਹਨ ਕਿ ਇਸ ਵੇਲੇ ਐਕਸਪ੍ਰੈਸ਼ਨ ਆਫ ਇਨਟਰਸਟ ਉਡੀਕ ਕਰ ਰਹੇ ਲੋਕਾਂ ਦੀ ਗਿਣਤੀ 10,000 ਤੱਕ ਪੁੱਜ ਗਈ ਹੈ, ਜਦਕਿ ਇਸ ਲਈ ਆਮ ਹਲਾਤਾਂ ਵਿੱਚ 15 ਦਿਨ ਦੇ ਅੰਦਰ ਜਿਆਦਾਤਰ ਨੂੰ ਜੁਆਬ ਮਿਲ ਜਾਂਦਾ ਸੀ।
ਡਾਕਟਰ ਐਨ ਅਨੁਸਾਰ ਉਨ੍ਹਾਂ ਨੂੰ ਇਹ ਕਿਹਾ ਗਿਆ ਸੀ ਕਿ ਕਿਉਂਕਿ ਉਹ ਮੈਡੀਕਲ ਪ੍ਰੈਫੈਸ਼ਨ ਨਾਲ ਸਬੰਧਤ ਹਨ, ਇਸੇ ਲਈ ਉਨ੍ਹਾਂ ਦੀ ਪੱਕੀ ਰਿਹਾਇਸ਼ ਵਿੱਚ ਕੋਈ ਦਿੱਕਤ ਨਹੀਂ ਆਏਗੀ ਤੇ ਜੋ ਐਕਸਪ੍ਰੈਸ਼ਨ ਆਫ ਇਨਟਰਾ