ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਹੇਸਟਿੰਗਸ ਗੁਰਦੁਆਰਾ ਕਮੇਟੀ ਦੀ ਸਾਲਾਨਾ ਮੀਟਿੰਗ ਵਿੱਚ ਮੈਂਬਰਾਂ ਦੀ ਚੋਣ ਕੀਤੀ ਗਈ। ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਮੈਂਬਰਾਂ ਦੀ ਚੋਣ ਕੀਤੀ ਗਈ ਤੇ ਜਗਜੀਵਨ ਸਿੰਘ ਨੂੰ ਪ੍ਰਧਾਨ ਵਜੋਂ ਚੁਣਿਆ ਗਿਆ, ਨਾਲ ਹੀ ਉੱਪ ਪ੍ਰਧਾਨ- ਮਹਿੰਦਰ ਸਿੰਘ ਨਾਗਰਾ, ਸਕੱਤਰ - ਚਰਨਜੀਤ ਸਿੰਘ, ਉੱਪ ਸਕੱਤਰ- ਗੁਰਮੁਖ ਸਿੰਘ, ਖਜ਼ਾਨਚੀ- ਸੁੱਚਾ ਸਿੰਘ ਜੌਹਲ, ਉਪ ਖਜ਼ਾਨਚੀ- ਸੁਖਵਿੰਦਰ ਸਿੰਘ ਕੂਨਰ, ਸਟੇਜ ਸਕੱਤਰ- ਲਖਵੀਰ ਸਿੰਘ ਢਿੱਲੋਂ , ਜਰਨੈਲ ਸਿੰਘ ਜੇ ਪੀ, ਮੀਡੀਆ ਪਰਸਨ- ਹਰਦੀਪ ਸਿੰਘ, ਬੁਕਿੰਗ- ਜਸਵਿੰਦਰ ਸਿੰਘ ਬਿੰਦਾ, ਬਿਲਡਿੰਗ ਮੇਂਟੇਨੈਂਸ- ਜਰਨੈਲ ਸਿੰਘ, ਜਸਵਿੰਦਰ ਸਿੰਘ, ਲੰਗਰ ਇੰਚਾਰਜ- ਦਲਬੀਰ ਸਿੰਘ ਸੁਖਵਿੰਦਰ ਸਿੰਘ ਮੰਗਾ ਚੁਣਿਆ ਗਿਆ। ਇਸ ਮੌਕੇ ਨਵੇਂ ਗੁਰਦੁਆਰਾ ਸਾਹਿਬ ਬਣਾਏ ਜਾਣ ਸਬੰਧੀ ਵੀ ਵਿਚਾਰਾਂ ਕੀਤੀਆਂ ਗਈਆਂ।