ਆਕਲੈਂਡ (ਹਰਪ੍ਰੀਤ ਸਿੰਘ) - ਆਉਂਦੇ ਕੁਝ ਦਿਨ ਨਿਊਜੀਲੈਂਡ ਵਿੱਚ ਕੜਾਕੇ ਦੀ ਠੰਢ ਪੈਣ ਦੀ ਭਵਿੱਖਬਾਣੀ ਜਾਰੀ ਹੋਈ ਹੈ। ਇਹ ਭਵਿੱਖ ਬਾਣੀ ਉੱਤਰ ਵਿੱਚ ਵਾਇਕਾਟੋ ਤੋਂ ਲੈਕੇ ਆਕਲੈਂਡ ਦੇ ਦੂਰ-ਦੁਰਾਡੇ ਦੇ ਇਲਾਕਿਆਂ ਲਈ ਅਮਲ ਵਿੱਚ ਹੈ।
ਮੈਟਸਰਵਿਸ ਅਨੁਸਾਰ ਇਨ੍ਹਾ ਦਿਨਾਂ ਵਿੱਚ ਤਾਪਮਾਨ ਔਸਤ ਤੋਂ 4 ਡਿਗਰੀ ਤੋਂ 8 ਡਿਗਰੀ ਤੱਕ ਘੱਟ ਦੇਖਣ ਨੂੰ ਮਿਲੇਗਾ। ਵੀਕੈਂਡ 'ਤੇ ਠੰਢ ਦਾ ਅਸਰ ਥੋੜਾ ਘੱਟ ਸਕਦਾ ਹੈ, ਪਰ ਉਸ ਤੋਂ ਬਾਅਦ ਅਗਲੇ ਹਫਤੇ ਦੁਬਾਰਾ ਤੋਂ ਤਾਪਮਾਨ ਦੇ ਡਿਗਣ ਦੀ ਭਵਿੱਖਬਾਣੀ ਜਾਰੀ ਰਹੇਗੀ।