ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਫੂਡ ਪਾਰਸਲਾਂ ਨਾਲ ਗਲਤੀ ਨਾਲ ਵੰਡੀਆਂ ਗਈਆਂ ਮੈੱਥ ਡਰਗ ਵਾਲੀਆਂ ਟੋਫੀਆਂ ਨੂੰ ਖਾਣ ਕਰਕੇ ਹੁਣ ਤੱਕ ਕਈ ਜਣਿਆਂ ਦੇ ਬਿਮਾਰ ਪੈਣ ਦੀ ਖਬਰ ਹੈ। ਤਾਜਾ ਮਾਮਲਾ ਰੋਨਡਲ ਮੈਕਡੋਨਲਡ ਚੈਰੀਟੀ ਹਾਊਸ ਦੇ ਕਰਮਚਾਰੀ ਦਾ ਹੈ, ਕਰਮਚਾਰੀ ਨੂੰ ਇਹ ਟੋਫੀ ਖਾਣ ਕਾਰਨ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਸ ਟੋਫੀ ਵਿੱਚ ਮੈੱਥ ਦੀ ਕਾਫੀ ਮਾਤਰਾ ਹੈ, ਜੋ ਕਿ ਕਿਸੇ ਵੀ ਖਾਣ ਵਾਲੇ ਲਈ ਘਾਤਕ ਸਾਬਿਤ ਹੋ ਸਕਦੀ ਹੈ।