ਆਕਲੈਂਡ (ਹਰਪ੍ਰੀਤ ਸਿੰਘ) - ਮੈਟਸਰਵਿਸ ਅਨੁਸਾਰ 'ਪੋਲਰ ਚੈਂਜ' ਦੇ ਕਰਕੇ ਆਉਂਦੇ ਹਫਤੇ ਨਿਊਜੀਲੈਂਡ ਭਰ ਵਿੱਚ ਹੈਰਾਨੀਜਣਕ ਢੰਗ ਨਾਲ ਤਾਪਮਾਨ ਦਾ ਪੱਧਰ ਡਿੱਗ ਸਕਦਾ ਹੈ।
ਬੀਤੀ ਰਾਤ ਸਾਫ ਆਕਾਸ਼ ਤੇ ਹਲਕੀਆਂ ਹਵਾਵਾਂ ਦੇ ਨਤੀਜੇ ਵਜੋਂ ਰਾਤ ਦਾ ਸਾਲ ਦਾ ਸਭ ਤੋਂ ਠੰਢਾ ਤਾਪਮਾਨ ਦਰਜ ਕੀਤਾ ਗਿਆ। ਰੋਟੋਰੂਆ ਤੇ ਹੈਮਿਲਟਨ ਵਿੱਚ ਤਾਪਮਾਨ 0 ਡਿਗਰੀ ਸੈਲਸੀਅਸ ਦਰਜ ਹੋਇਆ। ਜਦਕਿ ਟੋਪੋ ਤੇ ਨੈਪੀਅਰ ਵਿੱਚ ਕ੍ਰਮਵਾਰ 1 ਡਿਗਰੀ ਤੇ 2 ਡਿਗਰੀ ਦਰਜ ਕੀਤਾ ਗਿਆ।
ਮੌਸਮ ਦੀ ਜਾਣਕਾਰੀ ਦੇਣ ਵਾਲੇ ਡੰਕਨ ਫਿਲਿਪ ਅਨੁਸਾਰ ਇਸ ਹਫਤੇ ਭਾਂਵੇ ਤਾਪਮਾਨ ਗਰਮ ਰਹਿ ਸਕਦਾ ਹੈ, ਪਰ ਅਗਲੇ ਹਫਤੇ ਹੈਰਾਨੀਜਣਕ ਢੰਗ ਨਾਲ ਤਾਪਮਾਨ ਵਿੱਚ ਬਦਲਾਅ ਦਰਜ ਹੋਏਗਾ।