ਆਕਲੈਂਡ (ਹਰਪ੍ਰੀਤ ਸਿੰਘ): ਕੈਂਟਰਬਰੀ ਦੀ ਕੰਕਰੀਟ ਕਟਿੰਗ ਐਨ ਜੈਡ ਨੂੰ ਵਰਕ ਸੇਫ ਵਲੋਂ ਅਣਗਹਿਲੀ ਵਰਤਣ ਕਰਕੇ $229,921 ਜੁਰਮਾਨਾ ਸੁਣਾਇਆ ਗਿਆ ਹੈ। ਦਰਅਸਲ ਕੰਪਨੀ ਦੇ ਇੱਕ ਕਰਮਚਾਰੀ ਦੀ ਮੇਨਹੋਲ ਵਿੱਚ ਕਟਿੰਗ ਕਰਦਿਆਂ ਸੱਜੇ ਹੱਥ ਦੀਆਂ ਤਿੰਨ ਉਂਗਲਾਂ ਕੱਟੀਆਂ ਗਈਆਂ ਸਨ ਤੇ ਆਪਰੇਸ਼ਨ ਕਰਕੇ ਵੀ ਉਂਗਲਾਂ ਵਾਪਿਸ ਜੋੜੀਆਂ ਨਾ ਜਾ ਸਕੀਆਂ। ਛਾਣਬੀਣ ਹੋਈ ਤਾਂ ਸਾਹਮਣੇ ਆਇਆ ਕਿ ਕਰਮਚਾਰੀ ਮੌਕੇ 'ਤੇ ਇੱਕਲਾ ਕੰਮ ਕਰ ਰਿਹਾ ਸੀ, ਜੋ ਕਿ ਸਰਾਸਰ ਗਲਤ ਸੀ ਅਤੇ ਇਸ ਤੋਂ ਇਲਾਵਾ ਕਈ ਸੁੱਰਖਿਆ ਨਿਯਮਾਂ ਦੀ ਅਣਗਹਿਲੀ ਵੀ ਦੇਖਣ ਨੂੰ ਮਿਲੀ। ਕੰਪਨੀ ਨੂੰ $229,921 ਜੁਰਮਾਨੇ ਦੇ ਨਾਲ $23,400 ਹਰਜਾਨੇ ਦੇ ਵੀ ਅਦਾ ਕਰਨ ਦੇ ਹੁਕਮ ਦਿੱਤੇ ਗਏ ਹਨ।