ਆਕਲੈਂਡ (ਹਰਪ੍ਰੀਤ ਸਿੰਘ) - ਪਲਵਿੰਦਰ ਕੌਰ ਨਾਮ ਦੀ ਅੱਪਰ ਨਾਰਥ ਵਿੱਚ ਰਹਿੰਦੀ ਇੱਕ 28 ਸਾਲਾ ਪੰਜਾਬੀ ਮੂਲ ਦੀ ਮਹਿਲਾ ਦੀ ਸੜਕੀ ਹਾਦਸੇ ਵਿੱਚ ਮਾਰੇ ਜਾਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਪਲਵਿੰਦਰ ਕੌਰ ਨਿਊਜੀਲੈਂਡ ਵਿੱਚ ਵਰਕ ਵੀਜਾ 'ਤੇ ਸੀ ਤੇ ਬਤੌਰ ਨਰਸ ਕੰਮ ਕਰ ਰਹੀ ਸੀ। ਉਹ 2019 ਵਿੱਚ ਨਿਊਜੀਲੈਂਡ ਆਈ ਸੀ। ਉਹ ਪੰਜਾਬ ਦੇ ਪਿੰਡ ਅਨੈਤਪੁਰਾ, ਤਹਿਸੀਲ ਅਜਨਾਲਾ, ਜਿਲਾ ਅੰਮ੍ਰਿਤਸਰ ਨਾਲ ਸਬੰਧਤ ਸੀ।
ਹਾਦਸਾ ਮੰਗਲਵਾਰ ਰਾਤ ਹੋਇਆ ਉਸ ਵੇਲੇ ਹੋਇਆ ਜਦੋਂ ਪਲਵਿੰਦਰ 11 ਵਜੇ ਰਾਤ ਕੰਮ ਤੋਂ ਛੁੱਟੀ ਕਰਕੇ ਘਰੇ ਜਾ ਰਹੀ ਸੀ ਤੇ ਰਸਤੇ ਵਿੱਚ ਇੱਕ ਯੂ ਟੀ ਈ ਵਾਲੇ ਨੇ ਉਸ ਦੀ ਕਾਰ ਵਿੱਚ ਯੂ ਟੀ ਈ ਲੈ ਜਾ ਮਾਰੀ, ਪਲਵਿੰਦਰ ਨੂੰ ਬਚਾਉਣ ਲਈ ਹੈਲੀਕਾਪਟਰ ਰਾਂਹੀ ਆਕਲੈਂਡ ਹਸਪਤਾਲ ਲਿਆਉਂਦਾ ਗਿਆ, ਪਰ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ।
ਪਲਵਿੰਦਰ ਦੀ ਮ੍ਰਿਤਕ ਦੇਹ ਇਸ ਵੇਲੇ ਐਸ ਏ ਐਫ ਐਸ ਉਟਾਹੂਹੂ ਦੇ ਸਪੁਰਦ ਹੈ, ਉਸਦੇ ਘਰਦਿਆਂ ਨੇ ਪਲਵਿੰਦਰ ਦੀ ਮ੍ਰਿਤਕ ਦੇਹ ਇੰਡੀਆ ਭੇਜਣ ਦੀ ਅਪੀਲ ਕੀਤੀ ਹੈ।
ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜੀਲੈਂਡ ਦੇ ਬੁਲਾਰੇ ਦਲਜੀਤ ਸਿੰਘ ਇਸ ਵੇਲੇ ਪਰਿਵਾਰ ਦੀ ਹਰ ਸੰਭਵ ਮੱਦਦ ਕਰ ਰਹੇ ਹਨ।