ਆਕਲੈਂਡ (ਹਰਪ੍ਰੀਤ ਸਿੰਘ) - 2024-24 ਸੀਜਨ ਲਈ ਨਿਊਜੀਲੈਂਡ ਸਰਕਾਰ ਨੇ ਸੀਜਨਲ ਵਰਕਰਾਂ ਦੀ ਵੱਧ ਰਹੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਇਸ ਸ਼੍ਰੇਣੀ ਨਾਲ ਸਬੰਧਤ ਜਾਰੀ ਕਰਨ ਵਾਲੇ ਵੀਜਿਆਂ ਦੀ ਗਿਣਤੀ ਵਧਾਉਣ ਦਾ ਫੈਸਲਾ ਲਿਆ ਹੈ। ਨਿਊਜੀਲੈਂਡ ਸਰਕਾਰ ਦ ਰੈਕਗਨਾਈਜ਼ਡ ਸੀਜਨਲ ਇਮਪਲਾਇਰ ਸਕੀਮ (ਆਰ ਐਸ ਈ) ਤਹਿਤ 20,750 ਵੀਜੇ ਜਾਰੀ ਕਰੇਗੀ। ਇਮੀਗ੍ਰੇਸ਼ਨ ਮਨਿਸਟਰ ਨੇ ਇਸ ਸਬੰਧੀ ਵਧੇਰੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਵੀਜਾ ਸ਼੍ਰੇਣੀ ਦੀ ਕੇਪਿੰਗ ਵਧਾਉਣਾ ਜਰੂਰੀ ਸੀ, ਜਿਸ ਲਈ ਇਹ ਫੈਸਲਾ ਲਿਆ ਗਿਆ ਹੈ। ਇੰਡਸਟਰੀ ਨਾਲ ਸਬੰਧਤ ਕਾਰੋਬਾਰੀਆਂ ਨੇ ਸਰਕਾਰ ਦੇ ਇਸ ਫੈਸਲੇ ਦਾ ਸੁਆਗਤ ਕੀਤਾ ਹੈ।