ਆਕਲੈਂਡ (ਹਰਪ੍ਰੀਤ ਸਿੰਘ) - ਚੀਨ ਦੀ ਦਵਾਈਆਂ ਬਨਾਉਣ ਵਾਲੀ ਕੰਪਨੀ ਜਿਆਂਗਸੂ ਰੇਕ-ਬਾਇਓਟੈਕਨੋਲਜੀ ਵਲੋਂ ਬਣਾਈ ਗਈ ਕੋਰੋਨਾ ਦੀ ਰੀਕੋਵ ਵੈਕਸੀਨ ਦਾ ਟ੍ਰਾਇਲ ਇਸ ਹਫਤੇ ਤੋਂ ਨਿਊਜੀਲੈਂਡ ਵਾਸੀਆਂ 'ਤੇ ਸ਼ੁਰੂ ਹੋਏਗਾ, ਇਹ ਟ੍ਰਾਇਲ ਨਿਊਜੀਲੈਂਡ ਕਲੀਨਿਕਲ ਰਿਸਚਰਚ ਨਾਲ ਰੱਲ ਕੇ ਆਕਲੈਂਡ ਤੇ ਕ੍ਰਾਈਸਚਰਚ ਵਿੱਚ ਕੀਤਾ ਜਾਏਗਾ।
ਸ਼ੁਰੂਆਤੀ ਦੌਰ ਵਿੱਚ 24 ਨਿਊਜੀਲੈਂਡ ਵਾਸੀਆਂ 'ਤੇ ਇਹ ਟੈਸਟ ਹੋਏਗਾ, ਜਿਸ ਵਿੱਚ ਨੌਜਵਾਨ ਤੇ ਬਜੁਰਗ ਦੋਨੋਂ ਹੀ ਸ਼ਾਮਿਲ ਹੋਣਗੇ, ਸਤੰਬਰ ਤੱਕ 100 ਜਣਿਆਂ ਨੂੰ ਟੀਕਾ ਲਾਏ ਜਾਣ ਦਾ ਵਿਚਾਰ ਹੈ ਅਤੇ ਜੇ ਇਹ ਟ੍ਰਾਇਲ ਕਾਮਯਾਬ ਰਹਿੰਦਾ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਹਜਾਰਾਂ ਨਿਊਜੀਲੈਂਡ ਵਾਸੀਆਂ ਨੂੰ ਇਸ ਵੈਕਸੀਨ ਦਾ ਟੀਕਾ ਲਾਇਆ ਜਾਏਗਾ।