ਆਕਲੈਂਡ (ਹਰਪ੍ਰੀਤ ਸਿੰਘ) - ਪਹਿਲਾਂ ਖੇਤੀਬਾੜੀ ਕਰਮਚਾਰੀ, ਸ਼ੈਫ ਆਦਿ ਨੂੰ ਭਰਮਾਉਣ ਵਾਲੇ ਆਸਟ੍ਰੇਲੀਆ ਮਾਲਕ ਹੁਣ ਲੱਗਦਾ ਨਿਊਜੀਲੈਂਡ ਦੇ ਆਈ ਟੀ ਵਿਦਿਆਰਥੀਆਂ ਨੂੰ ਵੀ ਇੱਥੇ ਰਹਿਣ ਨਹੀਂ ਦੇਣਗੇ। ਦਰਅਸਲ ਆਕਲੈਂਡ ਯੂਨੀਵਰਸਿਟੀ ਦੇ ਜੋਬ ਬੋਰਡ 'ਤੇ ਲੱਗੇ ਉਸ ਇਸ਼ਤਿਹਾਰ ਨੂੰ ਦੇਖ ਕੇ ਵਿਦਿਆਰਥੀਆਂ ਦੇ ਸਿਰ ਘੁੰਮੇ ਰਹਿ ਗਏ ਹਨ, ਜਿਸ ਵਿੱਚ ਯੂਨੀਵਰਸਿਟੀ ਦੀ ਪੜ੍ਹਾਈ ਪੂਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਿਡਨੀ ਦੀ ਓਪਟੀਵਰ (ਆਈ ਟੀ ਕੰਪਨੀ) $215,000 ਦੇ ਪੈਕੇਜ ਦੀ ਪੇਸ਼ਕਸ਼ ਦੇ ਰਹੀ ਹੈ।
ਇਨ੍ਹਾਂ ਹੀ ਨਹੀਂ ਇਨੀਂ ਵਧੀਆ ਤਨਖਾਹ ਨਾਲ ਹੋਰ ਭੱਤੇ ਜਿਵੇਂ ਕਿ ਫਲੈਟ ਮੈਨੇਜਮੈਂਟ ਸਰਵਿਸ, ਮਰਜੀ ਨਾਲ ਕੁੱਕ ਜਾਂ ਸ਼ੈਫ ਤੋਂ ਭੋਜਨ ਬਨਵਾਉਣਾ ਤੇ ਹਫਤੇ ਵਿੱਚ ਇੱਕ ਵਾਰ ਮੁਫਤ ਮਾਲਿਸ਼ ਦੀ ਪੇਸ਼ਕਸ਼।
ਓਪਟੀਵਰ ਦੇ ਬੁਲਾਰੇ ਨੇ ਖੁਦ ਦੱਸਿਆ ਹੈ ਕਿ ਇਹ ਕਿਸੇ ਤਰ੍ਹਾਂ ਦਾ ਭਰਮ ਨਹੀਂ, ਬਲਕਿ ਇਹ ਸੱਚ ਹੈ ਨਾਲ ਹੀ, ਕੰਪਨੀ ਨੂੰ ਪੋਸਟ-ਗਰੇਜੁਏਟ ਵੀ ਨਹੀਂ ਚਾਹੀਦੇ, ਸਿਰਫ ਅੰਡਰ-ਗਰੇਜੂਏਟ ਇਸ ਨੌਕਰੀ ਲਈ ਅਪਲਾਈ ਕਰ ਸਕਦੇ ਹਨ।