ਆਕਲੈਂਡ (ਹਰਪ੍ਰੀਤ ਸਿੰਘ) - ਸਾਊਥ ਆਸਟ੍ਰੇਲੀਆ ਪ੍ਰੀਮੀਅਰ ਨੇ ਸਟੇਟ ਵਿੱਚ ਅੱਜ ਰਾਤ ਤੋਂ ਨਵੀਆਂ ਸਖਤਾਈਆਂ ਲਾਗੂ ਕੀਤੇ ਜਾਣ ਦੀ ਗੱਲ ਆਖੀ ਹੈ ਤੇ ਦੂਜੇ ਪਾਸੇ ਵੈਲੰਿਗਟਨ ਲਈ ਨਿਊਜੀਲੈਂਡ ਸਰਕਾਰ ਨੇ ਲਾਗੂ ਕੀਤੀਆਂ ਸਖਤਾਈਆਂ 2 ਹੋਰ ਦਿਨਾਂ ਲਈ ਵਧਾ ਦਿੱਤੀਆਂ ਹਨ। ਇਨ੍ਹਾਂ ਹੀ ਨਹੀਂ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਇਹ ਗੱਲ ਵੀ ਆਖੀ ਹੈ, ਕਿ ਉਹ ਵੈਲੰਿਗਟਨ ਵਿੱਚ ਲੋਕੇਸ਼ਨ ਆਫ ਇਨਟਰਸਟ ਵਾਲੀਆਂ ਥਾਵਾਂ 'ਤੇ ਕਿਊ ਆਰ ਕੋਡ ਸਕੈਨਿੰਗ ਲਾਜਮੀ ਕੀਤੇ ਜਾਣ 'ਤੇ ਵਿਚਾਰ ਕਰ ਰਹੇ ਹਨ, ਇਸ ਬਾਰੇ ਉਹ ਤੇ ਕੋਵਿਡ ਰਿਸਪਾਂਸ ਮਨਿਸਟਰ ਕ੍ਰਿਸ ਹਿਪਕਿਨਸ ਸ਼ਾਮ ਨੂੰ ਹੋਣ ਵਾਲੀ ਪੋਸਟ ਕੈਬਿਨੇਟ ਪ੍ਰੈੱਸ ਕਾਨਫਰੰਸ ਵਿੱਚ ਦੱਸਣਗੇ।
ਦੱਸਦੀਏ ਕਿ ਆਸਟ੍ਰੇਲੀਆ ਦੇ ਸਿਡਨੀ ਵਿੱਚ ਅਜੇ ਵੀ ਕੇਸਾਂ ਦਾ ਲਗਾਤਾਰ ਸਾਹਮਣੇ ਆਉਣਾ ਜਾਰੀ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਹਾਲਾਤ ਸੁਧਰਣ ਤੋਂ ਪਹਿਲਾਂ ਇੱਕ ਵਾਰ ਦੁਬਾਰਾ ਤੋਂ ਗੰਭੀਰ ਹੋ ਸਕਦੇ ਹਨ।