ਆਕਲੈਂਡ (ਹਰਪ੍ਰੀਤ ਸਿੰਘ) - ਨਾਰਥ ਤੇ ਸਾਊਥ, ਦੋਨਾਂ ਆਈਲੈਂਡ ਵਿੱਚ ਬਰਫੀਲੇ ਤੇ ਤੂਫਾਨੀ ਮੌਸਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤੇ ਇਸੇ ਲਈ ਕਾਰ ਚਾਲਕਾਂ ਨੂੰ ਡਰਾਈਵਿੰਗ ਦੌਰਾਨ ਸਾਵਧਾਨ ਰਹਿਣ ਦੀ ਅਪੀਲ ਵੀ ਕੀਤੀ ਗਈ ਹੈ।
ਮੈਟਸਰਵਿਸ ਵਲੋਂ ਹੁਣ ਤੱਕ ਬਰਫ, ਕੜਾਕੇ ਦੀ ਠੰਢ, ਬਾਰਿਸ਼ ਆਦਿ ਦੇ ਕਰਕੇ ਕਈ ਚੇਤਾਵਨੀਆਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ, ਇਨ੍ਹਾਂ ਹਲਾਤਾਂ ਕਰਕੇ ਸੜਕਾਂ 'ਤੇ ਗੱਡੀ ਚਲਾਉਣਾ ਹੋਰ ਵੀ ਔਖਾ ਸਾਬਿਤ ਹੋ ਜਾਏਗਾ।
ਪੁਲਿਸ ਨੇ ਵੀ ਮੌਸਮ ਦੇ ਹਲਾਤਾਂ ਨੂੰ ਸਮਝਦਿਆਂ ਆਪਣੀ ਯਾਤਰਾ ਰੋਕਣ ਦੀ ਸਲਾਹ ਦਿੱਤੀ ਹੈ ਤੇ ਤਾਜਾ ਅਪਡੇਟ ਲਈ ਐਨ ਜੈਡ ਟ੍ਰਾਂਸਪੋਰਟ ਐਜੰਸੀ ਦੀ ਵੈਬਸਾਈਟ ਵਾਰ-ਵਾਰ ਚੈੱਕ ਕਰਨ ਦੀ ਗੱਲ ਕਹੀ ਹੈ।