ਆਕਲੈਂਡ (ਹਰਪ੍ਰੀਤ ਸਿੰਘ): ਜਾਪਾਨੀ ਪਬਲਿਕ ਬ੍ਰੋਡਕਾਸਟਰ ਐਨ ਐਚ ਕੇ ਤੋਂ ਹਾਸਿਲ ਜਾਣਕਾਰੀ ਅਨੁਸਾਰ ਡਾਇਮੰਡ ਕਰੂਜ ਸ਼ਿਪ 'ਤੇ ਦੋ ਯਾਤਰੀਆਂ ਦੇ ਕੋਰੋਨਾਵਾਇਰਸ ਦੇ ਚਲਦਿਆਂ ਮੌਤ ਹੋਣ ਦੀ ਖਬਰ ਹੈ। ਇਨ੍ਹਾਂ ਵਿੱਚੋਂ ਇੱਕ ਮਹਿਲਾ ਅਤੇ ਇੱਕ ਮਰਦ ਸੀ ਅਤੇ ਦੋਨੋਂ ਹੀ 80 ਸਾਲਾਂ ਤੋਂ ਉੱਪਰ ਦੱਸੇ ਜਾ ਰਹੇ ਹਨ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅੱਜ ਇਸੇ ਸ਼ਿੱਪ 'ਤੇ ਦੋ ਨਿਊਜੀਲ਼ੈਂਡ ਵਾਸੀਆਂ ਨੂੰ ਵੀ ਕੋੋਰੋਨਾਵਾਇਰਸ ਹੋਣ ਦੀ ਪੁਸ਼ਟੀ ਹੋਈ ਸੀ। ਇਸ ਵੇਲੇ ਕੁੱਲ 13 ਨਿਊਜੀਲੈਂਡ ਵਾਸੀ ਇਸ ਜਾਪਾਨੀ ਸ਼ਿੱਪ 'ਤੇ ਮੌਜੂਦ ਹਨ। ਇਨ੍ਹਾਂ ਵਿੱਚੋਂ 6 ਨੂੰ ਇਵੈਕੁਏਸ਼ਨ ਫਲਾਈਟ ਰਾਂਹੀ ਨਿਊਜੀਲੈਂਡ ਲਿਆਉਂਦਾ ਜਾ ਰਿਹਾ ਹੈ ਅਤੇ ਇਨ੍ਹਾਂ ਨੂੰ ਵੇਂਗਾਪਾਰਾਰੋਆ ਮਿਲਟਰੀ ਬੇਸ 'ਤੇ ਇੱਕਲਿਆਂ 14 ਦਿਨਾਂ ਲਈ ਰੱਖਿਆ ਜਾਏਗਾ।