ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨ ਤੋਂ ਆਕਲੈਂਡ ਜੇਲ ਤੋਂ ਲਾਪਤਾ ਹੋਇਆ ਕੈਦੀ ਅਜੇ ਵੀ ਭਗੌੜਾ ਹੈ ਤੇ ਪੁਲਿਸ ਵਲੋਂ ਉਸਦੀ ਇੱਕ ਸੀਸੀਟੀਵੀ ਫੋਟੋ ਵੀ ਜਾਰੀ ਕੀਤੀ ਗਈ ਹੈ। ਟੀ ਅਰਾਕੀ ਪੋਲਗਰੇਨ ਨਾਮ ਦਾ ਇਹ ਕੈਦੀ ਗ੍ਰਾਫਟਨ ਦੀ ਮੈਡੀਕਲ ਫਸੀਲਟੀ ਤੋਂ ਭਗੌੜਾ ਹੋਇਆ ਹੈ।
ਇਹ ਤਸਵੀਰ ਬੀਤੇ ਦਿਨੀ, ਦੁਪਹਿਰੇ 1.11 ਦੀ ਹੈ, 23 ਸਾਲਾ ਇਸ ਕੈਦੀ ਨੇ ਭੱਜਣ ਮੌਕੇ ਚਿੱਟੀ ਟੀ-ਸ਼ਰਟ, ਹਲਕੇ ਰੰਗ ਦੀ ਸ਼ਾਰਟ ਤੇ ਸਨੀਕਰ ਪਾਏ ਹੋਏ ਸਨ। ਪੁਲਿਸ ਅਨੁਸਾਰ ਅਜੇ ਵੀ ਉਸਦੇ ਹੱਥਕੜੀਆਂ ਪਾਈਆਂ ਹੋ ਸਕਦੀਆਂ ਹਨ। ਪੁਲਿਸ ਉਸਦੀ ਭਾਲ ਵਿੱਚ ਈਗਲ ਹੈਲੀਕਾਪਟਰ ਦੀ ਵਰਤੋਂ ਵੀ ਕਰ ਰਹੀ ਹੈ ਤੇ ਥਾਂ-ਥਾਂ ਪੁੱਛਗਿੱਛ ਵੀ ਕਰ ਰਹੀ ਹੈ। ਜੇ ਕਿਸੇ ਨੂੰ ਉਸ ਬਾਰੇ ਪਤਾ ਲੱਗੇ ਤਾਂ ਉਹ 111 ਜਾਂ 105 ਨੰਬਰ 'ਤੇ ਕਾਲ ਕਰਕੇ ਪੁਲਿਸ ਨੂੰ ਜਾਣਕਾਰੀ ਦੇ ਸਕਦਾ ਹੈ।