ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਮਹਾਂਮਾਰੀ ਦੌਰਾਨ ਕਿੰਨੀ ਛੇਤੀ ਕੋਈ ਦੇਸ਼ ਸਧਾਰਨ ਹਲਾਤਾਂ ਵਿੱਚ ਵਾਪਿਸ ਪਰਤ ਆਇਆ ਹੈ, ਉਸ ਸਬੰਧੀ ਜਾਰੀ ਹੋਈ 'ਰਿਟਰਨ ਟੂ ਨਾਰਮਲ' ਰੈਕਿੰਗ ਵਿੱਚ ਨਿਊਜੀਲੈਂਡ ਦਾ ਨਾਮ ਦੂਜੇ ਨੰਬਰ 'ਤੇ ਆਇਆ ਹੈ।
ਇਸ ਰੈਕਿੰਗ ਲਈ 8 ਤੱਥਾਂ ਨੂੰ ਆਧਾਰ ਬਣਾਇਆ ਗਿਆ ਹੈ.ਇਨ੍ਹਾਂ ਵਿੱਚ ਸਪੋਰਟਸ ਅਟੈਂਡੇਂਸ, ਟਾਈਮ ਐਟ ਹੋਮ, ਟ੍ਰੈਫਿਕ ਕੰਜੇਸ਼ਨ, ਰਿਟੇਲ ਫੁੱਟਬਾਲ, ਆਫਿਸ ਅਕੂਪੈਂਸੀ, ਫਲਾਈਟਸ, ਫਿਲਮ ਬਾਕਸ ਆਫਿਸ ਤੇ ਪਬਲਿਕ ਟ੍ਰਾਂਸਪੋਰਟ ਹਨ।
ਇਸ ਰੈਕਿੰਗ ਵਿੱਚ 50 ਦੇਸ਼ਾਂ ਨੂੰ ਸ਼ਾਮਿਲ ਕੀਤਾ ਗਿਆ, ਜਿਨ੍ਹਾਂ ਵਿੱਚ ਦੁਨੀਆਂ ਦੀ 75% ਆਬਾਦੀ ਰਹਿੰਦੀ ਹੈ ਤੇ ਦੁਨੀਆਂ ਦੀ 90% ਜੀਡੀਪੀ ਹੈ।
ਸੂਚੀ ਵਿੱਚ ਹਾਂਗਕਾਂਗ 96% ਨਾਰਮੇਲਟੀ ਨਾਲ ਪਹਿਲੇ ਨੰਬਰ 'ਤੇ ਰਿਹਾ ਹੈ, ਨਿਊਜੀਲੈਂਡ 87% ਨਾਲ ਦੂਜੇ ਸਥਾਨ 'ਤੇ, 84% ਨਾਲ ਯੂਕਰੇਨ, ਨਾਈਜੀਰੀਆ ਤੇ ਪਾਕਿਸਤਾਨ ਤੀਜੇ ਨੰਬਰ 'ਤੇ ਰਹੇ ਹਨ।
ਚੀਨ, ਅਮਰੀਕਾ ਤੇ ਬ੍ਰਿਟੇਲ ਕ੍ਰਮਵਾਰ 19ਵੇਂ, 20ਵੇਂ ਤੇ 36ਵੇਂ ਸਥਾਨ 'ਤੇ ਰਹੇ ਹਨ।