ਆਕਲੈਂਡ (ਤਰਨਦੀਪ ਬਿਲਾਸਪੁਰ ) ਚੌਦਾਂ ਫਰਵਰੀ ਆਮ ਤੌਰ ਤੇ ਪਿਆਰ ਦੇ ਦਿਨ ਭਾਵ ਕਿ ਵੈਲਨਟਾਈਨ ਦੇ ਤੌਰ ਤੇ ਜਾਣਿਆ ਜਾਂਦਾ ਹੈ | ਜਿਸ ਕਰਕੇ ਇਸ ਦਿਨ ਉੱਪਰ ਮਾਰਕੀਟ ਦੀ ਖਾਸ਼ ਨਜ਼ਰ ਹੁੰਦੀ ਹੈ | ਫਰਵਰੀ ਮਹੀਨੇ ਦੇ ਮੱਧ ਤੱਕ ਕੁਝ ਅੰਕੜੇ ਮਾਰਕੀਟ ਦੇ ਨਜ਼ਰੀਏ ਨੂੰ ਲੈਕੇ ਜਾਰੀ ਹੋਏ ਹਨ | ਜੋ ਖਾਸ਼ ਧਿਆਨ ਮੰਗਦੇ ਹਨ | ਇਹ ਅੰਕੜੇ ਐਫਪੌਸ ਮਸ਼ੀਨਾਂ ਤੋਂ ਇਕੱਠੇ ਕੀਤੇ ਹਨ ਕਿ ਫਰਵਰੀ ਮਹੀਨੇ ਵਿਚ ਨਿਊਜ਼ੀਲੈਂਡ ਦੇ ਵਾਸੀਆਂ ਨੇ ਆਪਣੇ ਬੈਂਕ ਕਾਰਡ ਕਿੱਥੇ ਕਿੱਥੇ ਸਵਾਈਪ ਕੀਤੇ | ਇਸ ਦੌਰਾਨ ਦਿਲਚਸਪ ਅੰਕੜੇ ਸਾਹਮਣੇ ਆਏ ਹਨ ਕਿ ਨਿਊਜ਼ੀਲੈਂਡ ਦੇ ਲੋਕਾਂ ਨੇ ਜਿਥੇ ਗਰੋਸਰੀ ਸਟੋਰਾਂ ਉੱਪਰ 9.4 ਫ਼ੀਸਦ ਲੋਕਾਂ ਨੇ ਆਪਣੇ ਕਾਰਡ ਸਵਾਈਪ ਕਰਕੇ ਘਰ ਵਾਸਤੇ ਸੌਦਾ ਪੱਤਾ ਖਰੀਦਿਆ | ਓਥੇ ਹੀ ਉਹਨਾਂ ਆਪਣੇ ਪਰਿਵਾਰਕ ਮਨੋਰੰਜਨ ਉੱਪਰ ਵੀ ਤਕਰੀਬਨ 8 ਫ਼ੀਸਦ ਰਕਮ ਖਰਚ ਕੀਤੀ | ਪਰ ਇਸ ਸਾਰੇ ਵੇਰਵਿਆਂ ਵਿਚ ਸਭ ਤੋਂ ਦਿਲਚਸਪ ਪੱਖ ਰਿਹਾ ਕਿ ਨਿਊਜ਼ੀਲੈਂਡ ਰਹਿਣ ਵਾਲੇ ਲੋਕਾਂ ਨੇ ਆਪਣੇ ਕਾਰਡਾਂ ਤੋਂ 9 ਫ਼ੀਸਦ ਖਰੀਦਦਾਰੀ ਲੀਕਰ ਸਟੋਰਾਂ ਤੋਂ ਕੀਤੀ | ਹਾਲਾਂਕਿ ਇਸ ਵਿਚ ਸੁਪਰ ਮਾਰਕੀਟ ਤੋਂ ਖਰੀਦੀ ਜਾਣ ਵਾਲੀ ਬੀਅਰ ਅਤੇ ਵਾਈਨ ਵਾਲੇ ਨੰਬਰ ਗਰੋਸਰੀ ਸਟੋਰਾਂ ਵਾਲੇ ਖਾਣੇ ਵਿਚ ਆ ਗਏ ਹਨ | ਇਸ ਕਰਕੇ ਆਪਾਂ ਕਹਿ ਸਕਦੇ ਹਨ ਕਿ ਲੀਕਰ ਸਟੋਰ ਲੋਕਾਂ ਦੀ ਪਸੰਦੀਦਾ ਜਗਾ ਇਸ ਪਿਆਰ ਕਰਨ ਵਾਲੇ ਤਿਓਹਾਰ ਦੌਰਾਨ ਬਣੇ ਰਹੇ | ਕੁੱਲ ਮਿਲਾਕੇ ਇਸ ਪੱਖ ਨੂੰ ਸਮਾਜਿਕ ਨਜ਼ਰੀਏ ਤੋਂ ਚਿੰਤਾ ਦਾ ਵਿਸ਼ਾ ਹੀ ਮੰਨਿਆ ਜਾ ਸਕਦਾ ਹੈ |