ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਟਾਊਨ ਨਾਲ, ਟਰੈਵਲ ਬਬਲ 'ਤੇ ਲਾਈ ਆਰਜੀ ਰੋਕ ਨੂੰ ਨਿਊਜੀਲੈਂਡ ਸਰਕਾਰ ਨੇ ਵਧਾ ਦਿੱਤਾ ਹੈ, ਹਾਲਾਂਕਿ ਵਿਸ਼ੇਸ਼ ਪ੍ਰਸਥਿਤੀਆਂ ਵਿੱਚ ਨਿਊਜੀਲੈਂਡ ਵਾਸੀ ਆਸਟ੍ਰੇਲੀਆ ਲਈ ਯਾਤਰਾ ਕਰ ਸਕਣਗੇ।
ਨਿਊਜੀਲੈਂਡ ਵਾਸਆਂਿ ਨੂੰ ਸੰਬੋਧਨ ਕਰਦਿਆਂ ਇਸ ਮੌਕੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੱਸਿਆ ਕਿ ਬੀਤਿਆਂ ਹਫਤਾ ਕੋਰੋਨਾ ਪੱਖੋਂ ਦੋਨਾਂ ਹੀ ਸੂਬਿਆਂ ਲਈ ਬਹੁਤ ਔਖਾ ਰਿਹਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਸਾਡਾ ਮੁੱਖ ਮੰਤਵ ਨਿਊਜੀਲੈਂਡ ਵਾਸੀਆਂ ਦੀ ਸਿਹਤ ਦਾ ਖਿਆਲ ਰੱਖਣ ਦੇ ਨਾਲ ਆਪਣੀ ਅਰਥ ਵਿਵਸਥਾ ਦਾ ਧਿਆਨ ਰੱਖਣਾ ਵੀ ਹੈ ਤੇ ਇਸੇ ਕਰਕੇ ਇਸ ਫੈਸਲੇ ਨੂੰ ਵਧਾਇਆ ਗਿਆ ਹੈ। ਦੋਨਾਂ ਸੂਬਿਆਂ ਨਾਲ 9 ਜੁਲਾਈ ਰਾਤ 11.59 ਤੋਂ ਟਰੈਵਲ ਦੁਬਾਰਾ ਸ਼ੁਰੂ ਕੀਤੀ ਜਾਏਗੀ।