ਆਕਲੈਂਡ (ਹਰਪ੍ਰੀਤ ਸਿੰਘ): ਐਮੇਜੋਨ ਦੇ ਸੀਈਓ ਜੈਫ ਬੀਜੋਸ ਦਾ ਜਹਾਜ ਬੀਤੇ ਦਿਨੀਂ ਵਲਿੰਗਟਨ ਵਿੱਚ ਦੇਖਿਆ ਗਿਆ। ਇਸ ਤੋਂ ਇਹੀ ਮੰਨਿਆ ਜਾ ਰਿਹਾ ਸੀ ਕਿ ਬੀਜੋਸ ਰਾਜਧਾਨੀ ਵੈਲੰਿਗਟਨ ਵਿੱਚ ਆਇਆ ਹੋਇਆ ਹੈ, ਕਿਉਂਕਿ ਇੱਥੇ ਐਮੇਜੋਨ ਵਲੋਂ ਲੋਰਡ ਆਫ ਦ ਰਿੰਗਸ ਸੀਰੀਜ ਬਣਾਈ ਜਾ ਰਹੀ ਹੈ ਅਤੇ ਬੀਜੋਸ ਉਸਦੇ ਸਬੰਧ ਵਿੱਚ ਹੀ ਇੱਥੇ ਹੋ ਸਕਦਾ ਹੈ। ਪਰ ਐਮਜੋਨ ਨਿਊਜੀਲ਼ੈਂਡ ਤੋਂ ਅਜੇ ਤੱਕ ਇਸ ਸਬੰਧੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਜੈਫ ਬੀਜੋਸ ਇਸ ਵੇਲੇ $200 ਬਿਲੀਅਨ ਦਾ ਮਾਲਕ ਹੈ ਅਤੇ ਜੋ ਜਹਾਜ ਉਸਦਾ ਵੈਲੰਿਗਟਨ ਵਿੱਚ ਦੇਖਿਆ ਗਿਆ ਉਸਦੀ ਕੀਮਤ $102 ਮਿਲ਼ੀਅਨ ਹੈ ਅਤੇ ਉਸ ਕੋਲ ਅਜਿਹੇ ਦੋ ਜਹਾਜ ਹਨ।