ਆਕਲੈਂਡ (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ ) ਨਿਊਜ਼ੀਲੈਂਡ ਸਰਕਾਰ ਦੀ ਤਾਜ਼ਾ ਇਮੀਗ੍ਰੇਸ਼ਨ ਨੀਤੀ ਦੇ ਵਿਰੋਧ ਵਿਚ ਨਿਊਜ਼ੀਲੈਂਡ ਦੀ ਹਾਸਪਟਿਲਿਟੀ ਇੰਡਸਟਰੀ ਤਕਰੀਬਨ ਖੜੀ ਹੋ ਗਈ ਹੈ |
ਰੈਸਟੋਰੈਂਟ ਐਸੋਸੀਏਸ਼ਨ ਆਫ ਨਿਊਜ਼ੀਲੈਂਡ ਨੇ ਜਿਥੇ ਬੀਤੇ ਦਿਨ ਪੂਰੇ ਮੁਲਕ ਭਰ ਵਿਚ ਬੱਤੀਆਂ ਬਝਾਉਣ ਦੀ ਸਫਲ ਕਾਲ ਦਿੱਤੀ | ਓਥੇ ਹੀ ਹੁਣ ਨਿਊਜ਼ੀਲੈਂਡ ਦੀ ਹੋਟਲ ਐਸੋਸੀਏਸ਼ਨ ਅਤੇ ਨਿਊਜ਼ੀਲੈਂਡ ਸਕੂਲ ਆਫ ਫ਼ੂਡ ਅਤੇ ਵਾਈਨ ਵਲੋਂ ਵੀ ਸਰਕਾਰ ਨੂੰ ਕਹਿ ਦਿੱਤਾ ਹੈ ਕਿ ਇਸ ਮੌਕੇ 50 ਫ਼ੀਸਦ ਪਰਵਾਸੀ ਕਾਮਿਆਂ ਦੀ ਜਰੂਰਤ ਹੈ | ਐਨਾ ਹੀ ਨਹੀਂ ਜਾਬ ਦੇ ਇਸ਼ਤਿਹਾਰ ਦੇਣ ਵਾਲੇ ਤਮਾਮ ਵੈਬ ਪੋਰ੍ਟਲਜ਼ ਉੱਪਰ ਵੀ ਇਸ ਮੌਕੇ ਹਾਸਪਟਿਲਿਟੀ ਸੈਕਟਰ ਦੇ 60 ਫ਼ੀਸਦ ਦੇ ਕਰੀਬ ਇਸ਼ਤਿਹਾਰ ਪਹਿਲਾ ਨਾਲੋਂ ਵਧੇਰੇ ਆ ਰਹੇ ਹਨ |
ਉਕਤ ਸੰਸਥਾਵਾਂ ਨੇ ਇਹ ਵੀ ਕਿਹਾ ਹੈ ਕਿ ਜਿਥੇ ਕੁਆਰਨਟੀਨ ਵਿਚ ਹਾਸਪਟਿਲਿਟੀ ਸੈਕਟਰ ਦਾ ਕੋਟਾ ਨਿਰਧਾਰਿਤ ਕੀਤਾ ਜਾਵੇ | ਓਥੇ ਹੀ ਇਸ ਸੈਕਟਰ ਦੇ ਆਫਸੌਰ ਫਸੇ ਕਾਮਿਆਂ ਨੂੰ ਜਿਥੇ ਮੁਲਕ ਵਾਪਿਸ ਆਉਣ ਦੀ ਇਜਾਜਤ ਦਿੱਤੀ ਜਾਵੇ | ਓਥੇ ਹੀ ਸਟੂਡੈਂਟ ਵੀਜ਼ੇ ਉੱਪਰ ਵੀਹ ਘੰਟੇ ਦੀ ਮੱਦ ਨੂੰ ਵੀ ਫੌਰੀ ਤੌਰ ਤੇ ਹਟਾਇਆ ਜਾਵੇ ਤਾਂ ਕਿ ਇਹ ਨੌਜਵਾਨ ਹੈਲਪਰ ਦੇ ਤੌਰ ਤੇ ਹਾਸਪਟਿਲਿਟੀ ਖੇਤਰ ਵਿਚ ਕਾਮਿਆਂ ਦੀ ਘਾਟ ਨੂੰ ਪੂਰਾ ਕਰ ਸਕਣ |
ਨਿਊਜ਼ੀਲੈਂਡ ਦੇ ਅਰਥ ਸ਼ਾਸਤਰੀ ਬਰੈਡ ਓਲਸੀਨ ਦੇ ਕਹਿਣ ਮੁਤਾਬਿਕ ਇਹ ਪਿਛਲੇ ਪੰਜਾਹ ਸਾਲਾਂ ਦਾ ਸਭ ਤੋਂ ਮਾੜਾ ਦੌਰ ਹੈ ਕਿ ਜਦੋਂ ਕਾਮਿਆਂ ਦੀ ਇੰਨੀ ਕਿੱਲਤ ਹੈ | ਨਿਊਜ਼ੀਲੈਂਡ ਸਕੂਲ ਆਫ ਫ਼ੂਡ ਅਤੇ ਵਾਈਨ ਦੇ ਡਾਇਰੈਕਟਰ ਚੇਲਿਆਂ ਹੇ ਨੇ ਕਿਹਾ ਹੈ ਕਿ ਜੇਕਰ ਨਿਊਜ਼ੀਲੈਂਡ ਸਰਕਾਰ ਦੇ ਇਮੀਗ੍ਰੇਸ਼ਨ ਮਹਿਕਮੇ ਵਲੋਂ ਜਲਦੀ ਹੀ ਕੋਈ ਅਸਰਦਾਇਕ ਫੈਸਲੇ ਨਾ ਲਏ ਗਏ ਤਾਂ ਨਿਊਜ਼ੀਲੈਂਡ ਦੇ ਹਾਸਪਟਿਲਿਟੀ ਸੈਕਟਰ ਦੀਆਂ ਇਮਾਰਤਾਂ ਨੂੰ ਜਿੰਦੇ ਲੱਗ ਜਾਣੇ ਸੁਭਾਵਿਕ ਹਨ |