ਆਕਲੈਂਡ (ਹਰਪ੍ਰੀਤ ਸਿੰਘ) - ਆਉਂਦੇ ਸੋਮਵਾਰ (12 ਜੁਲਾਈ) ਤੋਂ ਵਾਇਕਾਟੋ ਕਾਉਂਸਲ ਵਲੋਂ ਸਾਰੇ ਹੀ ਯਾਤਰੀਆਂ ਕੋਲੋਂ ਬੀ ਕਾਰਡ 'ਤੇੇ $2 ਹਰ ਸਫਰ ਲਈ ਲਏ ਜਾਣਗੇ, ਇਹ ਕਿਰਾਇਆ ਬੱਚਿਆਂ ਤੇ ਵੱਡਿਆਂ ਦੋਨਾਂ 'ਤੇ ਹੀ ਲਾਗੂ ਹੋਏਗਾ। ਅਜਿਹਾ ਇਸ ਲਈ ਕੀਤਾ ਗਿਆ ਹੈ, ਕਿਉਂਕਿ ਸਪੈਸੇਫਿਕ ਚਾਈਲਡ ਅਤੇ ਅਡਲਟ ਫੀਸ ਨੂੰ ਹਟਾ ਦਿੱਤਾ ਗਿਆ ਹੈ।
ਰੋਜਾਨਾ ਸਫਰ ਕਰਨ ਵਾਲੇ ਯਾਤਰੀਆਂ ਨੂੰ ਮੁਫਤ ਦਾ ਸਫਰ ਕਰਨ ਦਾ ਮੌਕਾ ਵੀ ਦਿੱਤਾ ਜਾਏਗਾ। ਭਾਵ ਜੇ ਕੋਈ 18 ਸਾਲ ਤੋਂ ਵਧੇਰੇ ਉਮਰ ਦਾ ਵਿਅਕਤੀ ਹਫਤੇ ਵਿੱਚ $18 ਖਰਚੇਗਾ ਅਤੇ ਜੇ ਕੋਈ ਬੱਚਾ $15 ਤੋਂ ਵਧੇਰੇ ਖਰਚੇਗਾ ਤਾਂ ਇਸ ਭੁਗਤਾਨ ਤੋਂ ਬਾਅਦ ਉਸਨੂੰ ਪੈਸੇ ਦੇਣ ਦੀ ਲੋੜ ਨਹੀਂ ਹੋਏਗੀ ਤੇ ਉਹ ਮੁਫਤ ਸਫਰ ਕਰ ਸਕੇਗਾ।
ਭਾਵ ਜੇ ਦੋ ਵਾਰ ਕੋਈ ਵਿਅਕਤੀ ਰੋਜਾਨਾ ਸਫਰ ਕਰਦਾ ਹੈ ਤਾਂ ਸ਼ੁੱਕਰਵਾਰ ਨੂੰ ਇੱਕ ਸਫਰ ਤੇ ਸ਼ਨੀਵਾਰ, ਐਤਵਾਰ ਦੇ ਸਾਰੇ ਸਫਰ ਮੁਫਤ ਹੋਣਗੇ।
ਵਾਇਕਾਟੋ ਰੀਜਨਲ ਕਾਉਂਸਲਰ ਰੀਜਨਲ ਕੁਨੇਕਸ਼ਨਜ਼ ਕਮੇਟੀ ਚੇਅਰ ਐਂਜਲਾ ਸਟਰੇਂਜ ਨੇ ਇਸ ਸਬੰਧੀ ਦੱਸਿਆ ਹੈ ਕਿ ਇਹ ਫੈਸਲਾ ਕਿਰਾਇਆ ਦੇ ਵਾਧੇ ;ਤੇ ਰੋਕ ਲਾਉਣ ਲਈ ਕੀਤਾ ਗਿਆ ਹੈ ਤੇ ਇਸ ਨਾਲ ਪਰਿਵਾਰਾਂ ਦੇ ਬਜਟ ;ਤੇ ਚੰਗਾ ਅਸਰ ਪਏਗਾ।