ਆਕਲੈਂਡ (ਹਰਪ੍ਰੀਤ ਸਿੰਘ) - ਸਰਕਾਰ ਵਲੋਂ ਕੀਤੇ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਅੱਧੇ ਨਾਲੋਂ ਜਿਆਦਾ ਨਿਊਜੀਲੈਂਡ ਵਾਸੀਆਂ ਨੂੰ ਬਾਰਡਰ ਖੋਲੇ ਜਾਣ ਸਬੰਧੀ ਕਾਫੀ ਚਿੰਤਾ ਹੈ।
ਇਹ ਸਰਵੇਖਣ ਡਿਪਾਰਟਮੈਂਟ ਆਫ ਪ੍ਰਾਈਮ ਮਨਿਸਟਰ ਐਂਡ ਕੈਬਿਨੇਟ ਵਲੋਂ 1800 ਤੋਂ ਵਧੇਰੇ ਨਿਊਜੀਲੈਂਡ ਵਾਸੀਆਂ 'ਤੇ ਕੀਤਾ ਗਿਆ ਹੈ।
ਸਰਵੇਖਣ ਵਿੱਚ ਲਗਭਗ 91% ਨੇ ਇਹ ਕਬੂਲਿਆ ਕਿ ਕੋਰੋਨਾ ਟੀਕਾ ਲਗਵਾਉਣ ਦੇ ਬਾਵਜੂਦ ਉਨ੍ਹਾਂ ਨੂੰ ਇਹ ਯਕੀਨ ਨਹੀਂ ਕਿ ਉਹ ਮਹਾਂਮਾਰੀ ਤੋਂ ਪਹਿਲਾਂ ਵਾਲੇ ਸਧਾਰਨ ਹਲਾਤਾਂ ਵਿੱਚ ਵਾਪਿਸ ਪਰਤਿਆ ਜਾ ਸਕੇਗਾ। 44% ਲੋਕਾਂ ਨੇ ਕੋਰੋਨਾ ਦੇ ਦੌਰ ਨੂੰ ਨਿਰਪੱਖ ਦੱਸਿਆ, 28% ਨੇ ਆਨੰਦਮਈ ਦੱਸਿਆ ਤੇ 11% ਨੇ ਇਸਨੂੰ ਉਦਾਸੀ ਭਰਿਆ ਦੱਸਿਆ।
ਹਾਲਾਤ ਕੁਝ ਅਜਿਹੇ ਜਾਪਦੇ ਵੀ ਹਨ, ਕਿਉਂਕਿ ਨਿਊਜੀਲੈਂਡ ਸਰਕਾਰ ਵਲੋਂ ਅਜੇ ਵੀ ਬਾਰਡਰ ਨੂੰ ਖੋਲੇ ਜਾਣ ਸਬੰਧੀ ਕੋਈ ਪੁੱਖਤਾ ਯੋਜਨਾ ਨਹੀਂ ਬਣਾਈ ਗਈ ਹੈ।