ਆਕਲੈਂਡ (ਤਰਨਦੀਪ ਬਿਲਾਸਪੁਰ ) ਕੋਵਿਡ ਦੇ ਸਾਏ ਹੇਠ ਪਿਛਲੇ ਵਰੇ ਮੁਲਤਵੀ ਹੋਈਆਂ ਟੋਕੀਓ ਉਲੰਪਿਕ ਨੂੰ ਕੌਮਾਂਤਰੀ ਉਲੰਪਿਕ ਸੰਘ ਅਤੇ ਜਪਾਨ ਦੀ ਸਰਕਾਰ ਵਲੋਂ ਇਸ ਵਾਰ ਹਰ ਹੀਲੇ ਆਯੋਜਿਤ ਕਰਵਾਉਣਾ ਚਾਹੁੰਦੀ ਹੈ |
ਇਸ ਵਾਰ ਉਕਤ ਖੇਡਾਂ ਨੂੰ ਸਫਲਤਾ ਪੂਰਵਕ ਕਰਵਾਉਣਾ ਜਿਥੇ ਜਪਾਨ ਸਰਕਾਰ ਅਤੇ ਕੌਮਾਂਤਰੀ ਉਲੰਪਿਕ ਸੰਘ ਲਈ ਇੱਕ ਵੱਡਾ ਚੈਲਿੰਜ ਹੈ |
ਓਥੇ ਹੀ ਨਿਊਜ਼ੀਲੈਂਡ ਉਲੰਪਿਕ ਖੇਡਾਂ ਵਿਚ ਵੀ ਆਪਣਾ ਵੱਡਾ ਦਲ ਭੇਜਕੇ ਇਥੇ ਵੀ ਵੱਡੀਆਂ ਮੱਲਾਂ ਮਾਰਨ ਦੇ ਮੂਡ ਵਿਚ ਹੈ |
ਨਿਊਜ਼ੀਲੈਂਡ ਵਲੋਂ ਇਸ ਵਾਰ ਦੀਆਂ ਉਲੰਪਿਕ ਖੇਡਾਂ ਵਿਚ 211 ਖਿਡਾਰੀਆਂ ਦਾ ਦਲ ਭਾਗ ਲੈਣ ਲਈ ਜਾ ਰਿਹਾ ਹੈ | ਇਹਨਾਂ ਵਿਚ 101 ਔਰਤਾਂ ਅਤੇ 110 ਪੁਰਸ਼ ਖਿਡਾਰੀ ਸ਼ਾਮਿਲ ਹਨ | ਜਿਹੜੇ ਕਿ ਵੱਖ ਵੱਖ 22 ਖੇਡ ਮੁਕਾਬਲਿਆਂ ਵਿਚ ਭਾਗ ਲੈਣਗੇ | ਇਥੇ ਜਿਕਰਯੋਗ ਹੈ ਕਿ ਨਿਊਜ਼ੀਲੈਂਡ ਵਲੋਂ ਸਭ ਤੋਂ ਘੱਟ ਉਮਰ ਦੀ ਖਿਡਾਰੀ 17 ਸਾਲ ਦੀ ਤੈਰਾਕ ਐਰਿਕਾ ਹੈ , ਜੋ ਕਿ ਡੁਨੇਡਨ ਦੇ ਹਾਈ ਸਕੂਲ ਵਿਚ ਫਾਈਨਲ ਸਾਲ ਦੀ ਵਿਦਿਆਰਥਣ ਹੈ |
ਜਦੋਂਕਿ 51 ਸਾਲ ਦਾ ਬਰੂਸ ਗੁੜਿਨ ਸਭ ਤੋਂ ਵੱਡੀ ਉਮਰ ਦਾ ਖਿਡਾਰੀ ਹੈ ਜੋ ਕਿ ਜੰਪਿੰਗ ਅਥਲੀਟ ਹੈ | ਜੋ ਕਿ ਭਾਗ ਲੈ ਰਿਹਾ ਹੈ ,ਬਰੂਸ ਨਿਊਜ਼ੀਲੈਂਡ ਵਲੋਂ ਹੀ ਨਹੀਂ ਦੁਨੀਆਂ ਭਰ ਤੋਂ ਸੀਨੀਅਰ ਖਿਡਾਰੀਆਂ ਵਿਚ ਇੱਕ ਹੋਵੇਗਾ |
ਇਥੇ ਨਿਊਜ਼ੀਲੈਂਡ ਦੇ ਉਲੰਪਿਕ ਸੰਘ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਨਿਊਜ਼ੀਲੈਂਡ ਦੇ ਸਾਰੇ ਖਿਡਾਰੀ ,ਆਫੀਸ਼ਲ ਅਤੇ ਸਹਾਇਕ ਅਮਲੇ ਪੂਰੀ ਤਰਾਂ ਵੈਕਸੀਨੇਟ ਕਰ ਦਿੱਤੇ ਗਏ ਹਨ |