ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਭਰ ਵਿੱਚ ਕਰਮਚਾਰੀ ਜਲਦ ਹੀ ਕੰਮ ਤੋਂ ਬਿਮਾਰੀ ਦੀਆਂ 5 ਛੁੱਟੀਆਂ ਫਾਲਤੂ ਦੀਆਂ ਲੈ ਸਕਣਗੇ। ਹੁਣ ਇਨ੍ਹਾਂ ਛੁੱਟੀਆਂ ਦੀ ਗਿਣਤੀ 5 ਹੈ ਅਤੇ ਜਲਦ ਹੀ ਇਹ ਵਧਾ ਕੇ ਦੁੱਗਣੀਆਂ ਕਰ ਦਿੱਤੀਆਂ ਜਾਣਗੀਆਂ।
ਇਹ ਬਦਲਾਅ ਹੋਲੀਡੇਅਜ਼ ਇਨਕਰੀਜਿੰਗ ਸੀਕ ਲੀਵ ਅਮੈਂਡਮੈਂਟ ਬਿੱਲ ਤਹਿਤ ਕੀਤਾ ਜਾਏਗਾ, ਇਸ ਦੀ ਫਾਈਨਲ ਹੀਅਰਿੰਗ 19 ਮਈ ਨੂੰ ਪਾਸ ਹੋ ਗਈ ਸੀ ਤੇ 24 ਜੁਲਾਈ ਤੋਂ ਇਹ ਫੈਸਲਾ ਅਮਲ ਵਿੱਚ ਆ ਜਾਏਗਾ।
ਮਨਿਸਟਰੀ ਆਫ ਬਿਜਨੈਸ, ਇਨੋਵੈਸ਼ਨ ਐਂਡ ਇਮਪਲਾਇਮੈਂਟ ਦੇ ਮੈਨੇਜਰ ਇਮਪਲਾਇਮੈਂਟ ਸਟੈਂਡਰਡਸ ਕ੍ਰਿਸ ਹਬਸ਼ਰ ਅਨੁਸਾਰ ਛੁੱਟੀਆਂ ਦੀ ਗਿਣਤੀ ਵਿੱਚ ਇਹ ਵਾਧਾ ਕਰਮਚਾਰੀਆਂ ਲਈ ਕਾਫੀ ਸਹਾਇਕ ਸਿੱਧ ਹੋਏਗਾ।