ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਮਹੀਨੇ ਨਿਊਜੀਲੈਂਡ ਸਰਕਾਰ ਵਲੋਂ 'ਯੂਟੀਈ ਟੈਕਸ' ਲਾਏ ਜਾਣ ਦੀ ਗੱਲ ਆਖੀ ਗਈ ਸੀ ਤੇ ਜਦੋਂ ਦਾ ਇਹ ਟੈਕਸ ਚਰਚਾ ਵਿੱਚ ਆਇਆ ਹੈ, ਤੱਦ ਤੋਂ ਹੀ ਨਿਊਜੀਲੈਂਡ ਦੇ ਕਿਸਾਨ ਇਸ ਦੇ ਖਿਲਾਫ ਹਨ।
ਦਰਅਸਲ ਨਿਊਜੀਲੈਂਡ ਵਾਸੀਆਂ ਵਿੱਚ ਇਲੈਕਟ੍ਰਿਕ ਗੱਡੀਆਂ ਖ੍ਰੀਦਣ ਦਾ ਰੁਝਾਣ ਵਧਾਉਣ ਲਈ ਨਿਊਜੀਲੈਂਡ ਸਰਕਾਰ ਵਲੋਂ ਕਾਰਾਂ 'ਤੇ ਹਜਾਰਾਂ ਡਾਲਰਾਂ ਦੀ ਛੋਟ ਦੇਣ ਦੀ ਗੱਲ ਆਖੀ ਗਈ ਸੀ, ਇਸ ਛੋਟ ਦੀ ਅਦਾਇਗੀ ਸਰਕਾਰ ਨੇ 'ਯੂਟੀਈ ਟੈਕਸ' ਰਾਂਹੀ ਵਸੂਲਣੀ ਸੀ ਤੇ ਇਹ ਟੈਕਸ ਯੂਟੀਈ ਗੱਡੀਆਂ 'ਤੇ ਲਾਇਆ ਜਾਣਾ ਸੀ।
ਪਰ ਕਿਸਾਨਾਂ ਵਲੋਂ ਇਸ ਨੂੰ ਸ਼ੁਰੂਆਤ ਤੋਂ ਹੀ ਗਲਤ ਦੱਸਿਆ ਜਾ ਰਿਹਾ ਹੈ, ਕਿਉਂਕਿ ਯੂਟੀਈ ਗੱਡੀਆਂ ਨੂੰ ਜਿਆਦਾ ਕਿਸਾਨਾਂ ਵਲੋਂ ਹੀ ਵਰਤੀਆਂ ਜਾਂਦੀਆਂ ਹਨ ਤੇ ਇਨ੍ਹਾਂ ਹੀ ਨਹੀਂ ਇਲੈਕਟ੍ਰਿਕ ਸ਼੍ਰੇਣੀ ਵਿੱਚ ਉਨ੍ਹਾਂ ਲਈ ਕੋਈ ਗੱਡੀਆਂ ਦੀ ਸ਼੍ਰੇਣੀ ਵੀ ਉਨ੍ਹਾਂ ਲਈ ਉਪਲਬਧ ਨਹੀਂ ਹੈ। ਟੈਕਸ ਵਿਰੁੱਧ ਆਪਣਾ ਰੋਸ ਪ੍ਰਗਟਾਉਣ ਲਈ ਕਿਸਾਨਾਂ ਵਲੋਂ 16 ਜੁਲਾਈ ਨੂੰ ਸੜਕਾਂ 'ਤੇ ਇੱਕ ਟਰੈਕਟਰ ਰੋਸ ਰੈਲੀ ਕੱਢੀ ਜਾਣੀ ਹੈ। ਇਹ ਰੋਸ ਰੈਲੀ ਗਰਾਉਂਡਸਵੈੱਲ ਫਾਰਮਿੰਗ ਗਰੁੱਪ ਦੇ ਸੱਦੇ 'ਤੇ ਕੱਢੀ ਜਾ ਰਹੀ ਹੈ। ਰੈਲੀ ਵਿੱਚ ਹਜਾਰਾਂ ਕਿਸਾਨਾਂ ਵਲੋਂ ਹਿੱਸਾ ਲਏ ਜਾਣ ਦੀ ਗੱਲ ਆਖੀ ਜਾ ਰਹੀ ਹੈ।