ਆਕਲੈਂਡ (ਹਰਪ੍ਰੀਤ ਸਿੰਘ) - ਬੀਤੀ ਰਾਤ ਟੌਰੰਗੇ ਦੇ ਸਟੇਟ ਹਾਈਵੇਅ 2, ਬੇਥਲਹੇਮ 'ਤੇ ਰਾਤ 9.30 ਵਜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਵਾਲੇ 5 ਦੋਸ਼ੀ ਪੁਲਿਸ ਨੇ ਗ੍ਰਿਫਤਾਰ ਕਰ ਲਏ ਹਨ। ਇਨ੍ਹਾਂ 5 ਲੁਟੇਰਿਆਂ ਨੇ ਪੈਟਰੋਲ 'ਤੇ ਪੰਪ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ 2 ਕਾਰਾਂ ਵਿੱਚ ਮੌਕੇ ਤੋਂ ਫਰਾਰ ਹੋਏ ਸਨ। 5 ਗ੍ਰਿਫਤਾਰ ਲੁਟੇਰਿਆਂ ਵਿੱਚੋਂ 4 ਦੀ ਉਮਰ 13 ਤੋਂ 16 ਸਾਲ ਦੇ ਵਿਚਕਾਰ ਅਤੇ ਇੱਕ ਦੀ ਉਮਰ 23 ਸਾਲ ਦੱਸੀ ਜਾ ਰਹੀ ਹੈ। ਪੁਲਿਸ ਨੂੰ ਲੁਟੇਰਿਆਂ ਵਲੋਂ ਵਰਤੀ ਦੂਜੀ ਕਾਰ ਦੀ ਭਾਲ ਵੀ ਲਗਾਤਾਰ ਕੀਤੀ ਜਾ ਰਹੀ ਹੈ।