ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਰਾਤ 1.59 ਤੋਂ ਆਸਟ੍ਰੇਲੀਆ ਦੇ ਵਿਕਟੋਰੀਆ ਨਾਲ ਕੁਆਰਂਟੀਨ ਮੁਕਤ ਉਡਾਣਾ ਨੂੰ ਰੋਕ ਦਿੱਤਾ ਜਾਏਗਾ। ਇਨ੍ਹਾਂ ਉਡਾਣਾ ਨੂੰ ਰੋਕੇ ਜਾਣ ਦਾ ਕਾਰਨ ਮੈਲਬੋਰਨ ਵਿੱਚ ਸ਼ੁਰੂ ਹੋਏ ਕੋਰੋਨਾ ਦੇ ਕਮਿਊਨਿਟੀ ਕੇਸਾਂ ਨੂੰ ਦੱਸਿਆ ਜਾ ਰਿਹਾ ਹੈ।
ਕੋਵਿਡ ਰਿਸਪਾਂਸ ਮਨਿਸਟਰ ਕ੍ਰਿਸ ਹਿਪਕਿਨਸ ਵਲੋਂ ਦੱਸਿਆ ਗਿਆ ਹੈ ਕਿ ਇਹ ਫੈਸਲਾ ਨਿਊਜੀਲੈਂਡ ਦੇ ਸਿਹਤ ਮਾਹਿਰਾਂ ਦੀ ਸਲਾਹ 'ਤੇ ਲਿਆ ਗਿਆ ਹੈ। ਅਜੇ ਇਹ ਰੋਕ ਘੱਟੋ-ਘੱਟ 4 ਦਿਨ ਅਮਲ ਵਿੱਚ ਰਹੇਗੀ ਅਤੇ ਉਸ ਤੋਂ ਬਾਅਦ ਮੌਜੂਦਾ ਹਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਅਗਲਾ ਫੈਸਲਾ ਲਿਆ ਜਾਏਗਾ। ਦੱਸਦੀਏ ਕਿ ਕੋਰੋਨਾ ਦੇ ਵੱਧ ਰਹੇ ਕੇਸਾਂ ਕਰਕੇ ਮੈਲਬੋਰਨ ਵਿੱਚ ਅੱਜ ਰਾਤ ਤੋਂ ਅਣਮਿੱਥੇ ਸਮੇਂ ਲਈ ਲੌਕਡਾਊਨ ਲਾਇਆ ਜਾ ਰਿਹਾ ਹੈ।