ਆਕਲੈਂਡ (ਹਰਪ੍ਰੀਤ ਸਿੰਘ) - ਹਿਲਕ੍ਰਿਸਟ, ਹੈਮਿਲਟਨ ਦੇ ਇਲਾਕੇ ਵਿੱਚ ਇੱਕ ਹਥਿਆਰਬੰਦ ਵਿਅਕਤੀ ਅਤੇ ਪੁਲਿਸ ਵਿਚਾਲੇ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਹਥਿਆਰਬੰਦ ਵਿਅਕਤੀ ਦੇ ਮੌਕੇ 'ਤੇ ਹੀ ਮਾਰੇ ਜਾਣ ਦੀ ਖਬਰ ਹੈ।
ਵਾਇਕਾਟੋ ਡਿਸਟ੍ਰੀਕਟ ਕਮਾਂਡਰ ਸੁਪਰੀਟੈਂਡੇਂਟ ਬਰੂਸ ਬਰਡ ਅਨੁਸਾਰ ਇਹ ਘਟਨਾ ਓ'ਡੋਨੋਗ ਸਟਰੀਟ 'ਤੇ ਵਾਪਰੀ ਹੈ, ਇਸ ਘਟਨਾ ਵਿੱਚ ਕਿਸੇ ਵੀ ਪੁਲਿਸ ਅਧਿਕਾਰੀ ਦੇ ਜਖਮੀ ਹੋਣ ਦੀ ਖਬਰ ਨਹੀਂ ਹੈ।
ਗੁਆਂਢੀਆਂ ਅਨੁਸਾਰ ਇਲਾਕੇ ਵਿੱਚ ਘਟਨਾ ਮੌਕੇ ਕਾਫੀ ਖੌਫ ਦਾ ਮਾਹੌਲ ਸੀ ਤੇ ਪੁਲਿਸ ਅਧਿਕਾਰੀ ਵਾਰ-ਵਾਰ ਉੱਚੀ-ੳੱੁਚੀ ਚਿਲਾਅ ਰਹੇ ਸਨ ਕਿ "ਆਰਮਡ ਪੁਲਿਸ, ਪੁੱਟ ਦ ਗਨ ਡਾਊਨ"। ਇਸ ਦੌਰਾਨ ਦੋਨਾਂ ਪਾਸਿਓਂ ਗੋਲੀਆਂ ਚੱਲਣ ਦੀ ਆਵਾਜ ਵੀ ਆਈ।
ਮੌਕੇ 'ਤੇ ਅਜੇ ਵੀ ਪੁਲਿਸ ਅਧਿਕਾਰੀ ਮੌਜੂਦ ਹਨ ਅਤੇ ਇਲਾਕਾ ਨਿਵਾਸੀਆਂ ਨੂੰ ਘਟਨਾ ਵਾਲੀ ਥਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ।