ਆਕਲੈਂਡ (ਹਰਪ੍ਰੀਤ ਸਿੰਘ) - ਹੈਲਥ ਮਨਿਸਟਰ ਐਂਡਰਿਊ ਲਿੱਟਲ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਨਿਊਜੀਲੈਂਡ ਭਰ ਦੀਆਂ ਨਰਸਾਂ ਦੀਆਂ ਤਨਖਾਹਾਂ ਵਿੱਚ ਵਾਧੇ ਦੀਆਂ ਮੰਗਾਂ ਨੂੰ ਪਰਵਾਨ ਕਰ ਲਿਆ ਗਿਆ ਹੈ ਅਤੇ ਡਿਸਟ੍ਰੀਕਟ ਹੈਲਥ ਬੋਰਡ ਅਤੇ ਨਰਸਾਂ ਦੀ ਯੂਨੀਅਨ ਵਿਚਾਲੇ ਇਸ ਮੁੱਦੇ 'ਤੇ ਰਾਜੀਨਾਮਾ ਹੋ ਗਿਆ ਹੈ।
ਇਸ ਦੇ ਨਤੀਜੇ ਵਜੋਂ ਨਰਸਾਂ ਵਲੋਂ ਇਸ ਮਹੀਨੇ 29 ਜੁਲਾਈ ਨੂੰ ਕੀਤੀ ਜਾਣ ਵਾਲੀ ਹੜਤਾਲ ਹੁਣ ਨਹੀਂ ਕੀਤੀ ਜਾਏਗੀ।
ਮੰਨਿਆ ਇਹ ਜਾ ਰਿਹਾ ਹੈ ਕਿ ਹੜਤਾਲ ਕਰਨ ਵਾਲੀਆਂ 30,000 ਨਰਸਾਂ ਨੂੰ 27 ਮਹੀਨੇ ਦੇ ਸਮੇਂ ਵਿੱਚ $408 ਮਿਲੀਅਨ ਤਨਖਾਹਾਂ ਦੇ ਰੂਪ ਵਿੱਚ ਵੰਡਿਆ ਜਾਏਗਾ, ਪਰ ਇੱਥੇ ਇਹ ਵੀ ਦੱਸਦੀਏ ਕਿ ਐਂਡਰਿਊ ਲਿੱਟਲ ਵਲੋਂ ਇਸ ਗੱਲ ਦੀ ਪੁਸ਼ਟੀ ਅਜੇ ਵੀ ਨਹੀਂ ਕੀਤੀ ਗਈ ਹੈ ਕਿ ਨਰਸਾਂ ਦੀ ਤਨਖਾਹ ਵਿੱਚ ਕਿੰਨਾ ਵਾਧਾ ਹੋਏਗਾ।