ਆਕਲੈਂਡ (ਹਰਪ੍ਰੀਤ ਸਿੰਘ) - ਬੁਲਰ ਤੇ ਮਾਰਲਬੋਰੋ ਦੇ ਬੁਰੇ ਮੌਸਮ ਦਾ ਕਹਿਰ ਹੁਣ ਨਿਊਜੀਲੈਂਡ ਦੇ ਦੂਜੇ ਹਿੱਸਿਆਂ 'ਤੇ ਪੈ ਰਿਹਾ ਹੈ। ਹੁਣ ਤੱਕ ਇਨ੍ਹਾਂ ਇਲਾਕਿਆਂ ਤੋਂ ਇਲਾਵਾ ਵੈਲੰਿਗਟਨ ਦੇ ਕਈ ਇਲਾਕਿਆਂ ਵਿੱਚੋਂ ਵੀ ਘਰ ਖਾਲੀ ਕਰਵਾਏ ਜਾਣ ਦੀ ਖਬਰ ਹੈ। ਇਸਦੇ ਨਾਲ ਹੀ ਕਈ ਇਲਾਕਿਆਂ ਵਿੱਚ ਢਿੱਗਾਂ ਡਿੱਗਣ ਦੀਆਂ ਖਬਰਾਂ ਵੀ ਹਨ, ਜਿਸ ਕਰਕੇ ਕਈ ਮੁੱਖ ਮਾਰਗ ਵੀ ਬੰਦ ਹੋਣ ਦੀ ਖਬਰ ਹੈ।
ਫੈਦਰਟਨ ਅਤੇ ਗ੍ਰੇਟਨ ਦੇ ਇਲਾਕਾ ਨਿਵਾਸੀਆਂ ਨੂੰ ਤਾਂ ਅਗਲੇ ਨੋਟਿਸ ਤੱਕ ਪਾਣੀ ਸੁਰੱਖਿਅਤ ਰੱਖਣ ਦੀ ਅਪੀਲ ਵੀ ਕੀਤੀ ਗਈ ਹੈ।
ਸਰਕਾਰ ਵਲੋਂ ਵੀ ਲਗਾਤਾਰ ਰਿਹਾਇਸ਼ੀਆਂ ਨੂੰ ਹਿੰਮਤ ਰੱਖਣ ਅਤੇ ਹਰ ਸੰਭਵ ਸਹਿਯੋਗ ਦੇਣ ਦੀ ਗੱਲ ਆਖੀ ਜਾ ਰਹੀ ਹੈ।
ਹੱਟ ਸਿਟੀ ਕਾਉਂਸਲ ਵਲੋਂ ਵੀ ਹੜ੍ਹਾਂ ਕਰਕੇ ਕਾਰ ਪਾਰਕਿੰਗ ਬੰਦ ਕਰ ਦਿੱਤੀ ਗਈ ਹੈ।