ਆਕਲੈਂਡ (ਹਰਪ੍ਰੀਤ ਸਿੰਘ) - ਇਸ ਵੇਲੇ ਨਿਊਜੀਲੈਂਡ ਵਿੱਚ ਹੈਲਥ ਕੇਅਰ ਵਰਕਰਾਂ ਦੀ ਕਾਫੀ ਕਮੀ ਹੈ ਤੇ ਆਂਕੜਿਆਂ ਤੋਂ ਇਹ ਸਾਹਮਣੇ ਆਇਆ ਹੈ ਕਿ ਜਦੋਂ ਦੇ ਬੀਤੇ ਸਾਲ ਦੇ ਬਾਰਡਰ ਬੰਦ ਹੋਏ ਹਨ, ਤੱਦ ਤੋਂ ਹੁਣ ਤੱਕ ਕੁੱਲ 10,000 ਦੇ ਲਗਭਗ ਸਕਿਲੱਡ ਮਾਈਗ੍ਰੇਂਟਸ ਸ਼੍ਰੇਣੀ 'ਚੋਂ 901 ਨਰਸਾਂ ਤੇ 235 ਡਾਕਟਰ ਇੱਥੇ ਪੱਕੇ ਹੋਣ ਦੀ ਉਡੀਕ ਕਰ ਰਹੇ ਹਨ ਅਤੇ ਇਹ ਵੀ ਸਾਹਮਣੇ ਆਇਆ ਹੈ ਕਿ ਜੇ ਸਰਕਾਰ ਸਮਾਂ ਰਹਿੰਦਿਆਂ ਇਸ ਮੁੱਦੇ 'ਤੇ ਧਿਆਨ ਨਹੀਂ ਦਿੰਦੀ ਤਾਂ ਪੱਕਿਆਂ ਹੋਣ ਦੀ ਉਡੀਕ ਕਰ ਰਹੇ ਇਨ੍ਹਾਂ ਨਰਸਾਂ ਤੇ ਡਾਕਟਰਾਂ ਵਿੱਚੋਂ ਬਹੁਤੇ ਨਿਊਜੀਲੈਂਡ ਛੱਡਣ ਦੀ ਤਿਆਰੀ ਕਰ ਲੈਣਗੇ, ਕਿਉਂਕਿ ਇਨ੍ਹਾਂ ਹੈਲਥ ਕੇਅਰ ਵਰਕਰਾਂ ਨੂੰ ਬਿਨ੍ਹਾਂ ਇੱਥੇ ਪੱਕਿਆਂ ਹੋਏ ਆਪਣੇ ਪਰਿਵਾਰ ਦਾ ਭਵਿੱਖ ਨਿਊਜੀਲੈਂਡ ਵਿੱਚ ਧੁੰਦਲਾ ਜਾਪਦਾ ਹੈ, ਜਿਸ ਕਰਕੇ ਇਹ ਵਾਪਿਸ ਆਪਣੇ ਮੁਲਕਾਂ ਨੂੰ ਹੀ ਮੁੜਣ ਵਿੱਚ ਆਪਣੀ ਭਲਾਈ ਮੰਨਦੇ ਹਨ ਅਤੇ ਇੱਥੇ ਨਿਊਜੀਲੈਂਡ ਵਿੱਚ ਹੈਲਥ ਕੇਅਰ ਸੈਕਟਰ ਵਿੱਚ ਇਨ੍ਹਾਂ ਦੀ ਕਰਮਚਾਰੀਆਂ ਦੀ ਘਾਟ ਕਰਕੇ ਇੱਕ ਹੋਰ ਵੱਡੀ ਸੱਮਸਿਆ ਸਰਕਾਰ ਲਈ ਪੈਦਾ ਹੋ ਜਾਏਗੀ।