Wednesday, 16 October 2024
17 August 2024 New Zealand

ਨਿਊਜੀਲੈਂਡ ਆਉਣ ਵਾਲੇ ਪ੍ਰਵਾਸੀਆਂ ਦੀ ਘਟੀ ਗਿਣਤੀ - ਤਾਜਾ ਆਂਕੜੇ ਹੋਏ ਜਾਰੀ

ਨਿਊਜੀਲੈਂਡ ਆਉਣ ਵਾਲੇ ਪ੍ਰਵਾਸੀਆਂ ਦੀ ਘਟੀ ਗਿਣਤੀ - ਤਾਜਾ ਆਂਕੜੇ ਹੋਏ ਜਾਰੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਸਟੇਟਸ ਐਨ ਜੈਡ ਦੇ ਤਾਜਾ ਜਾਰੀ ਹੋਏ ਆਂਕੜੇ ਦੱਸਦੇ ਹਨ ਕਿ ਨਿਊਜੀਲੈਂਡ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਿੱਚ ਭਾਰੀ ਕਮੀ ਆਈ ਹੈ। ਆਂਕੜੇ ਦੱਸਦੇ ਹਨ ਕਿ ਅਕਤੂਬਰ 2023 ਦੇ 136,600 ਦੀ ਰਿਕਾਰਡ ਨੈੱਟ ਮਾਈਗ੍ਰੇਸ਼ਨ ਦੇ ਮੁਕਾਬਲੇ ਜੂਨ 2024 ਦੀ ਨੈੱਟ ਮਾਈਗ੍ਰੇਸ਼ਨ 73,300 ਰਹੀ ਹੈ। ਦੂਜੇ ਪਾਸੇ ਗੱਲ ਕਰੀਏ ਨਿਊਜੀਲੈਂਡ ਛੱਡਕੇ ਜਾਣ ਵਾਲਿਆਂ ਦੇ ਰੁਝਾਣ ਦੀ ਤਾਂ ਅਜੇ ਵੀ ਇਹ ਰੁਝਾਣ ਜਾਰੀ ਹੈ ਤੇ ਸਭ ਤੋਂ ਜਿਆਦਾ ਨੌਜਵਾਨ ਵਰਗ, 18 ਤੋਂ 30 ਸਾਲ ਉਮਰ ਦੇ ਵਿਚਕਾਰ ਦਾ ਵਰਗ, ਨਿਊਜੀਲੈਂਡ ਛੱਡ ਰਿਹਾ ਹੈ। ਜੂਨ 2024 ਦੇ ਆਂਕੜਿਆਂ ਅਨੁਸਾਰ ਜੋ 80,200 ਨਿਊਜੀਲੈਂਡ ਵਾਸੀ ਨਿਊਜੀਲੈਂਡ ਛੱਡਕੇ ਗਏ ਹਨ, ਉਨ੍ਹਾਂ ਵਿੱਚ 38% ਕਰੀਬ 30,700 ਨੌਜਵਾਨ ਵਰਗ ਨਾਲ ਸਬੰਧਤ ਹਨ।

ADVERTISEMENT
NZ Punjabi News Matrimonials