ਆਕਲੈਂਡ (ਹਰਪ੍ਰੀਤ ਸਿੰਘ): ਕੋਰਮੰਡਲ ਦੇ ਸਮੁੰਦਰੀ ਤੱਰ 'ਤੇ ਇੱਕ ਸਰਫਰ 'ਤੇ ਇੱਕ ਕਾਫੀ ਵੱਡੀ ਸ਼ਾਰਕ ਵਲੋਂ ਹਮਲਾ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਪੋਨੂਈ ਸਰਫ ਕਲੱਬ ਦੇ ਸਟੂਅਰਟ ਅਪਜੋਨ ਨੇ ਦੱਸਿਆ ਕਿ ਹਮਲਾ ਸੇਵੇਰ 10.30 ਦੇ ਨਜਦੀਕ ਵਾਪਰਿਆ ਸੀ, ਸਰਫਰ ਗੰਭੀਰ ਰੂਪ ਵਿੱਚ ਫਟੱੜ ਹੋਣੋ ਜਾਂ ਆਪਣੀ ਜਾਨ ਤੋਂ ਹੱਥ ਗੁਆਉਣ ਤੋਂ ਇਸ ਲਈ ਬੱਚ ਗਿਆ ਹਮਲੇ ਦੌਰਾਨ ਹਿੰਮਤ ਦਿਖਾਉਂਦਿਆਂ ਉਸਨੇ ਸ਼ਾਰਕ ਦੇ ਨੱਕ 'ਤੇ ਕਾਫੀ ਮੁੱਕੇ ਜੜੇ ਅਤੇ ਸ਼ਾਰਕ ਦੇ ਹਮਲੇ ਦੌਰਾਨ ਆਪਣੀ ਸੁਰੱਖਿਆ ਲਈ ਇਹ ਸਭ ਤੋਂ ਕਾਰਗਰ ਹਥਿਆਰ ਹੁੰਦਾ ਹੈ। ਉਨ੍ਹਾਂ ਬੀਚ 'ਤੇ ਨਹਾਉਣ ਜਾਣ ਵਾਲਿਆਂ ਨੂੰ ਇਹੀ ਸੰਦੇਸ਼ ਦਿੱਤਾ ਕਿ ਸਾਵਧਾਨ, ਆਪਣੇ ਆਲੇ-ਦੁਆਲੇ ਚੇਤਾਵਨੀ ਸੰਦੇਸ਼ ਦੇਖਕੇ ਹੀ ਪਾਣੀ ਵਿੱਚ ਨਹਾਉਣ ਜਾਓ।