ਆਕਲੈਂਡ (ਐਨ ਜੈਡ ਪੰਜਾਬੀ ਨਿਊਜ਼) - ਬੀਤੀ ਦਸੰਬਰ ਵਿੱਚ ਰੇਡੀਓ ਵਿਰਸਾ ਦੇ ਹੋਸਟ ਹਰਨੇਕ ਨੇਕੀ 'ਤੇ ਕਈ ਅਣਪਛਾਤੇ ਨੌਜਵਾਨਾਂ ਵਲੋਂ ਉਸਦੇ ਘਰਦੇ ਬਾਹਰ ਹਮਲਾ ਕੀਤਾ ਗਿਆ ਸੀ।
ਇਸ ਹਮਲੇ ਵਿੱਚ ਹਰਨੇਕ ਨੇਕੀ ਬੁਰੀ ਤਰ੍ਹਾਂ ਜਖਮੀ ਹੋਇਆ ਸੀ ਤੇ ਪੁਲਿਸ ਨੇ ਇਸ ਮਾਮਲੇ ਵਿੱਚ ਛਾਣਬੀਣ ਤੋਂ ਬਾਅਦ ਜਨਵਰੀ ਵਿੱਚ 6 ਸਿੱਖ ਨੌਜਵਾਨਾਂ ਦੀ ਗ੍ਰਿਫਤਾਰੀ ਕੀਤੀ ਸੀ।
ਆਕਲੈਂਡ ਹਾਈਕੋਰਟ ਨੇ 4 ਸਿੰਘਾਂ ਦੀ ਜਮਾਨਤ ਤਾਂ ਪਹਿਲਾਂ ਹੀ ਮਨਜੂਰ ਕਰ ਦਿੱਤੀ ਸੀ ਤੇ ਅੱਜ ਮਾਮਲੇ ਵਿੱਚ ਨਾਮਜੱਦ ਬਾਕੀ ਦੇ ਦੋ ਸਿੰਘਾਂ ਨੂੰ ਵੀ ਜਮਾਨਤ ਦੇ ਦਿੱਤੀ ਗਈ ਹੈ।
ਜਿਨ੍ਹਾਂ ਨੌਜਵਾਨਾਂ ਨੂੰ ਜਮਾਨਤ ਮਿਲੀ ਹੈ ਉਨ੍ਹਾਂ ਦੇ ਨਾਮ ਹਨ:- ਸਰਵਜੀਤ ਸਿੰਘ, ਜਸਪਾਲ ਸਿੰਘ, ਜੋਬਨਪ੍ਰੀਤ ਸਿੰਘ, ਜੁਗਰਾਜ ਸਿੰਘ, ਹਰਦੀਪ ਸਿੰਘ ਅਤੇ ਗੁਰਬਿੰਦਰ ਸਿੰਘ।
ਕੇਸ ਦੀ ਸੁਣਵਾਈ ਅਗਲੇ ਸਾਲ ਫਰਵਰੀ 'ਚ ਹੋਵੇਗੀ।
ਦੱਸਦੀਏ ਕਿ ਹਰਨੇਕ ਨੇਕੀ ਜਿਸ 'ਤੇ ਕਾਫੀ ਲੰਬੇ ਸਮੇਂ ਤੋਂ ਸਿੱਖ ਜਗਤ ਵਿੱਚ ਇਸ ਗੱਲ ਨੂੰ ਲੈਕੇ ਰੋਸ ਸੀ ਕਿ ਉਹ ਆਪਣੇ ਰੇਡੀਓ 'ਤੇ ਸਿੱਖ ਇਤਿਹਾਸ ਤੇ ਗੁਰੂ ਸਾਹਿਬਾਨ ਸਬੰਧੀ ਬਹੁਤ ਘਟੀਆ ਸ਼ਬਦਾਵਲੀ ਵਰਤਦਾ ਹੈ, ਉਸ 'ਤੇ ਹੋਇਆ ਇਹ ਹਮਲਾ ਕਿਤੇ ਨਾ ਕਿਤੇ ਉਸਦੇ ਇਸੇ ਕੀਤੇ ਦਾ ਹੀ ਨਤੀਜਾ ਹੈ।