ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਾਸੀਆਂ ਲਈ ਕੋਰੋਨਾ ਵੈਕਸੀਨੇਸ਼ਨ ਦੇ ਨਵੇਂ ਫੇਸ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਹੁਣ 60+ ਉਮਰ ਵਾਲੇ ਵੀ ਵੈਕਸੀਨੇਸ਼ਨ ਦੀ ਬੁਕਿੰਗ ਕਰਵਾ ਸਕਦੇ ਹਨ ਤੇ ਇਹ ਪਹਿਲੀ ਵਾਰ ਹੋਇਆ ਹੈ ਕਿ ਗਰੁੱਪ 4 ਉਮਰ ਵਰਗ ਵਾਲਿਆਂ ਵਿੱਚ 60+ ਨੂੰ ਕੋਰੋਨਾ ਵੈਕਸੀਨੇਸ਼ਨ ਲਗਵਾਉਣ ਦਾ ਸੱਦਾ ਦਿੱਤਾ ਗਿਆ ਹੈ।
ਇਸ ਖਬਰ ਬਾਰੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਜਾਣਕਾਰੀ ਜਾਰੀ ਕੀਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਗਰੁੱਪ ਕਾਫੀ ਵੱਡਾ ਹੈ ਅਤੇ ਇਸ ਵਿੱਚ 2 ਮਿਲੀਅਨ ਦੇ ਲਗਭਗ ਨਿਊਜੀਲੈਂਡ ਵਾਸੀਆਂ ਆਉਂਦੇ ਹਨ।
ਵੈਕਸੀਨੇਸ਼ਨ ਬੁਕਿੰਗ ਲਈ ਇਸ ਲੰਿਕ ਤੇ ਜਾਂ ਫਿਰ ਇਸ ਨੰਬਰ 0800 28 29 26 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਡੈਲਟਾ ਵੇਰੀਅਂਟ ਇਸ ਵੇਲੇ ਦੁਨੀਆਂ ਭਰ ਵਿੱਚ ਫੈਲ ਰਿਹਾ ਹੈ ਤੇ ਹਰ ਯੋਗ ਨਿਊਜੀਲੈਂਡ ਵਾਸੀ ਦੀ ਜਿੰਮੇਵਾਰੀ ਬਣਦੀ ਹੈ ਕਿ ਵੈਕਸੀਨੇਸ਼ਨ ਕਰਵਾਏ, ਭਾਂਵੇ ਅਸੀਂ ਸੁਰੱਖਿਅਤ ਮਹਿਸੂਸ ਕਰ ਰਹੇ ਹਾਂ, ਪਰ ਅਜੇ ਸੁਰੱਖਿਅਤ ਹੋਏ ਨਹੀਂ।