ਆਕਲੈਂਡ (ਹਰਪ੍ਰੀਤ ਸਿੰਘ) - ਇੰਸ਼ੋਰੈਂਸ ਕੰਪਨੀ ਏ ਆਈ ਏ ਨੂੰ ਆਪਣੇ ਹੀ ਗ੍ਰਾਹਕਾਂ ਨੂੰ ਭਰਮਾਉਣ ਦੇ ਦੋਸ਼ ਹੇਠ $700,000 ਦਾ ਜੁਰਮਾਨਾ ਜਲਦ ਹੀ ਕੀਤੇ ਜਾਣ ਦੀ ਖਬਰ ਹੈ।
ਦ ਫਾਇਨੈਂਸ਼ਲ ਮਾਰਕੀਟਸ ਅਥਾਰਟੀ (ਐਫ ਐਮ ਏ) ਨੇ ਨਿਊਜੀਲੈਂਡ ਦੀ ਸਭ ਤੋਂ ਵੱਡੀ ਮੰਨੀ ਜਾਂਦੀ ਕੰਪਨੀ ਏ ਆਈ ਏ ਖਿਲਾਫ ਇਹ ਕੇਸ ਆਕਲੈਂਡ ਦੀ ਹਾਈਕੋਰਟ ਵਿੱਚ ਲਾਇਆ ਸੀ।
ਕੰਪਨੀ 'ਤੇ ਫਾਇਨੈਂਸ਼ਲ ਮਾਰਕੀਟਸ ਕੰਡਕਟ ਐਕਟ 2013 (ਦ ਐਫ ਐਮ ਸੀ ਐਕਟ) ਤਹਿਤ ਦੋਸ਼ ਦਾਇਰ ਕੀਤੇ ਗਏ ਸਨ, ਜਿਸ ਵਿੱਚ ਗ੍ਰਾਹਕਾਂ ਨੂੰ ਭਰਮਾਉਣ ਦਾ ਦੋਸ਼ ਸੀ।
ਕੰਪਨੀ ਨੇ ਇਨ੍ਹਾਂ ਦੋਸ਼ਾਂ ਸਬੰਧੀ ਨੋਟਿਸ ਆਫ ਐਡਮਿਸ਼ਨ ਹਾਈਕੋਰਟ ਵਿੱਚ ਦਰਜ ਕਰਵਾ ਦਿੱਤਾ ਹੈ ਤੇ ਹੁਣ ਕਾਨੂੰਨੀ ਕਾਰਵਾਈ ਤਹਿਤ ਪਨੈਲਟੀ ਹੀਅਰਿੰਗ ਹੋਏਗੀ, ਜਦਕਿ ਜੇ ਕੰਪਨੀ ਅਜਿਹਾ ਨਾ ਕਰਦੀ ਤਾਂ ਕੰਪਨੀ ਨੂੰ ਮਹਿੰਗੀ ਕਾਨੂੰਨੀ ਕਾਰਵਾਈ ਝੱਲਣੀ ਪੈਣੀ ਸੀ।