ਡੀਜੀਪੀ ਦਿਨਕਰ ਗੁਪਤਾ ਵੱਲੋਂ ਸ਼੍ਰੀ ਕਰਤਾਰ ਪੁਰ ਸਾਹਿਬ ਜਾਣ ਵਾਲੀ ਸਿੱਖ ਸੰਗਤ ਪ੍ਰਤੀ ਦਿੱਤਾ ਗਿਆ ਬਿਆਨ ਕਾਂਗਰਸੀ ਸੋਚ ਤੋਂ ਪ੍ਰੇਰਿਤ ਹੈ । ਡੀਜੀਪੀ ਵੱਲੋਂ ਸਿੱਖ ਸੰਗਤ ਨੂੰ ਅੱਤਵਾਦੀ ਕਹਿਣਾ ਬਹੁਤ ਹੀ ਨਿੰਦਣਯੋਗ ਹੈ । ਡੀਜੀਪੀ ਸ਼ਾਇਦ ਭੁੱਲ ਗਏ ਹਨ ਕਿ ਇਹ ਗੁਰੂ ਨਾਨਕ ਸਾਹਿਬ ਜੀ ਦਾ ਦਰ ਹੈ ਜਿੱਥੋਂ ਕੌਡੇ ਰਾਕਸ਼ਾਂ , ਸੱਜਣ ਠੱਗ ਜਹੇ ਪਤਾ ਨਹੀਂ ਕਿੰਨੇ ਕੁ ਲੱਖਾਂ ਲੋਗਾਂ ਨੂੰ ਨਿਜਾਤ ਮਿਲੀ ਹੈ । ਅਸੀਂ ਡੀਜੀਪੀ ਦੇ ਬਿਆਨ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਔਰ ਡੀਜੀਪੀ ਵੱਲੋਂ ਸਿੱਖ ਸੰਗਤ ਤੋਂ ਮੁਆਫੀ ਦੀ ਪੁਰਜ਼ੋਰ ਅਪੀਲ ਕਰਦੇ ਹਾਂ ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੁਵਰਾਜ ਭੂਪਿੰਦਰ ਸਿੰਘ ਬਿਗੋਵਾਲ ਜਿਹੜੇ ਕਿ ਮੌਜੂਦਾ ਹਲਕਾ ਇੰਚਾਰਜ ਭੁਲੱਥ ( ਸ਼੍ਰੋਮਣੀ ਅਕਾਲੀ ਦਲ ) ਅਤੇ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ ਵੀ ਰਹੇ ਹਨ ਉਨ੍ਹਾਂ ਵਲੋਂ ਇਹ ਬਿਆਨ ਢਿੱਲਵਾਂ ਵਿਖੇ ਇੱਕ ਪ੍ਰੈੱਸ ਵਾਰਤਾ ਦੇ ਦਰਮਿਆਨ ਦਿੱਤਾ ਗਿਆ ।