ਆਕਲੈਂਡ (ਹਰਪ੍ਰੀਤ ਸਿੰਘ): ਆਰਟ ਡੇਕੋ ਫੈਸਟੀਵਲ ਵਿੱਚ ਅੱਜ ਸੈਂਕੜੇ ਦਰਸ਼ਕਾਂ ਦੇ ਕੈਮਰਿਆਂ ਵਿੱਚ ਇੱਕ ਅਜੀਬੋ-ਗਰੀਬ ਹਾਦਸਾ ਕੈਦ ਹੋ ਗਿਆ, ਦਰਅਸਲ ਵਰਲਡ ਵਾਰ 2 ਵਿੱਚ ਵਰਤਿਆ ਗਿਆ ਇੱਕ ਬਾਈ ਪਲੇਨ ਅਚਨਚੇਤ ਹੀ ਤੇਜ ਹਵਾਵਾਂ ਵਿੱਚ ਫੱਸਣ ਕਰਕੇ ਬੇਕਾਬੂ ਹੁੰਦਾ ਹੋਇਆ ਹਾਦਸਾਗ੍ਰਸਤ ਹੋ ਗਿਆ, ਪਰ ਚੰਗੀ ਗੱਲ ਇਹ ਰਹੀ ਕਿ ਜਹਾਜ ਵਿੱਚ ਬੈਠੇ ਦੋਨੋਂ ਯਾਤਰੀ ਹੀ ਸੁਰੱਖਿਅਤ ਰਹੇ।
ਹਾਦਸੇੇ ਬਾਰੇ ਆਨਲਾਈਨ ਲੋਕਾਂ ਵਲੋਂ ਕੁਝ ਹਾਸੇ ਭਰੇ ਕੁਮੈਂਟ ਵੀ ਕੀਤੇ ਗਏ ਹਨ, ਕਿਉਂਕਿ ਜਹਾਜ ਇਸ ਤਰ੍ਹਾਂ ਪਲਟਿਆ ਹੋਇਆ ਸੀ, ਜਿਸ ਤਰ੍ਹਾਂ ਇਸਨੂੰ ਜਾਣ ਬੁੱਝ ਕੇ ਰੱਖਿਆ ਗਿਆ ਹੋਏ।