Thursday, 16 September 2021
02 August 2021 New Zealand

ਉਮਰਾਂ ’ਚ ਕੀ ਰੱਖਿਐ.... 50 ਸਾਲ ਦਾ ਡੱਲਾਸ ਵੀ ਖੇਡ ਰਿਹਾ ਓਲੰਪਿਕ !

ਉਮਰਾਂ ’ਚ ਕੀ ਰੱਖਿਐ.... 50 ਸਾਲ ਦਾ ਡੱਲਾਸ ਵੀ ਖੇਡ ਰਿਹਾ ਓਲੰਪਿਕ ! - NZ Punjabi News

ਟੋਕੀਓ (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ )
ਸਫ਼ੇਦ ਹੋਏ ਵਾਲਾਂ ਤੇ ਚਿਹਰੇ ਉੱਤੇ ਤਜਰਬੇ ਦੀਆਂ ਹਲਕੀਆਂ ਝੁਰੀਆਂ ਲਈ ਡੱਲਾਸ ਓਬਰਹੋਲਜ਼ਰ ਓਲੰਪਿਕ ਦੇ ਸਕੇਟਬੋਰਡ ਮੁਕਾਬਲਿਆਂ ਵਿੱਚ ਆਪਣੀ ਤੋਂ ਅੱਧੀ ਉਮਰ ਦੇ ਖਿਡਾਰੀਆਂ ਖਿਲਾਫ਼ ਉਤਰਿਆ ਤਾਂ ਉਸ ਦਾ ਟੀਚਾ ਤਗ਼ਮਾ ਜਿੱਤਣ ਦਾ ਨਹੀਂ ਬਲਕਿ ਓਲੰਪਿਕ ਦੇ ਆਪਣੇ ਤਜਰਬੇ ਨੂੰ ਜਿਊਣ ਦਾ ਸੀ। ਸਕੇਟਬੋਰਡਿੰਗ ਵਿੱਚ ਉਤਰਨ ਵਾਲੇ ਖਿਡਾਰੀਆਂ ਦੇ ਜਿੱਥੇ ਇੰਸਟਾਗ੍ਰਾਮ ’ਤੇ ਲੱਖਾਂ ਪ੍ਰਸ਼ੰਸਕ ਹਨ, ਉਥੇ ਦੱਖਣੀ ਅਫ਼ਰੀਕਾ ਦਾ ਡੱਲਾਸ ਖਾਨਾਬਦੋਸ਼ਾਂ ਵਾਂਗ ਜਿਊਂਦਾ ਆਇਆ ਹੈ। ਮਹਿਲਾ ਵਰਗ ਵਿੱਚ ਕੁਝ ਦਿਨ ਪਹਿਲਾਂ ਹੀ 13 ਸਾਲ ਦੀਆਂ ਦੋ ਬੱਚੀਆਂ ਨੇ ਸੋਨੇ ਤੇ ਚਾਂਦੀ ਦੇ ਤਗ਼ਮੇ ਜਿੱਤੇ ਸਨ। ਓਬਰਹੋਲਜ਼ਰ ਪੇਸ਼ੇ ਵਜੋਂ ਡਰਾਈਵਰ ਹੈ, ਜੋ ਕੰਨਸਰਟ ਦੇ ਡਾਂਸਰਾਂ ਨੂੰ ਲਿਆਉਣ ਤੇ ਛੱਡਣ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਉਹ ਕੈਨੇਡਾ ਤੋਂ ਅਰਜਨਟੀਨਾ ਤੱਕ ਦਾ ਸਫ਼ਰ ਕਾਰ ’ਤੇ ਤੈਅ ਕਰ ਚੁੱਕਾ ਹੈ। ਓਬਰਹੋਲਜ਼ਰ ਨੇ ਕਿਹਾ, ‘‘ਮੈਨੂੰ ਪਤਾ ਸੀ ਕਿ ਮੈਂ ਤਗ਼ਮਾ ਨਹੀਂ ਜਿੱਤਾਂਗਾ, ਪਰ ਮੈਂ ਆਪਣੀ ਉਮਰ ਦੇ ਲੋਕਾਂ ਲਈ ਮਿਸਾਲ ਬਣਨਾ ਚਾਹੁੰਦਾ ਸੀ।’’ ਡੱਲਾਸ ਅਫਰੀਕਾ ਵਿੱਚ ਬੱਚਿਆਂ ਨੂੰ ਨਸ਼ੇ ਤੇ ਅਪਰਾਧਾਂ ਤੋਂ ਦੂਰ ਰੱਖਣ ਲਈ ਸਕੇਟਬੋਰਡਿੰਗ ਦੇ ਗੁਰ ਸਿਖਾਉਂਦਾ ਹੈ। ਉਸ ਨੇ ‘ਦਿ ਇੰਡੀਗੋ ਯੂਥ ਮੂਵਮੈਂਟ’ ਸ਼ੁਰੂ ਕੀਤੀ ਹੈ, ਜਿਸ ਤਹਿਤ ਕਈ ਸਕੇਟ ਪਾਰਕ ਤੇ ਰੈਂਪ ਬਣਵਾੲੇ ਹਨ। ਉਸ ਦੀ ਮਾਂ ਆਪਣੇ ਪੁੱਤ ਦੇ ਓਲੰਪਿਕ ਲਈ ਕੁਆਲੀਫਾਈ ਕਰਨ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਈ ਸੀ।

ADVERTISEMENT
NZ Punjabi News Matrimonials