Thursday, 16 September 2021
02 August 2021 New Zealand

ਆਕਲੈਂਡ ਵਿੱਚ ਲਗਾਤਾਰ ਵੱਧ ਰਹੀ ਖਾਲੀ ਪਏ ਘਰਾਂ ਦੀ ਗਿਣਤੀ

- ਖਾਲੀ ਪਏ ਘਰਾਂ ਦੀ ਗਿਣਤੀ 40,000 ਪਾਰ
ਆਕਲੈਂਡ ਵਿੱਚ ਲਗਾਤਾਰ ਵੱਧ ਰਹੀ ਖਾਲੀ ਪਏ ਘਰਾਂ ਦੀ ਗਿਣਤੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - 2018 ਦੇ ਵਿੱਚ 33,000 ਖਾਲੀ ਘਰਾਂ ਦੇ ਮੁਕਾਬਲੇ ਇਸ ਵੇਲੇ ਆਕਲੈਂਡ ਵਿੱਚ 40,000 ਦੇ ਲਗਭਗ ਘਰ ਖਾਲੀ ਪਏ ਹਨ, ਹਾਲਾਂਕਿ ਜਿਸ ਤਰ੍ਹਾਂ ਆਕਲੈਂਡ ਵਾਸੀ ਰਹਿਣਯੋਗ ਕਿਰਾਏ ਦੇ ਘਰਾਂ ਦੀ ਭਾਰੀ ਕਿਲੱਤ ਮਹਿਸੂਸ ਕਰ ਰਹੇ ਹਨ, ਉਸ ਹਿਸਾਬ ਨਾਲ ਇਹ ਮੰਨਣਯੋਗ ਨਹੀਂ ਲੱਗਦਾ, ਪਰ ਇੱਥੇ ਦੱਸਦੀਏ ਕਿ ਇਨ੍ਹਾਂ ਖਾਲੀ ਪਏ ਘਰਾਂ ਦਾ ਜਿਕਰ ਲਗਾਤਾਰ ਸਰਕਾਰੀ ਗਲਿਆਰਿਆਂ ਵਿੱਚ ਵੀ ਹੁੰਦਾ ਆ ਰਿਹਾ ਹੈ ਤੇ ਬੀਤੇ ਸਾਲ ਇਸੇ ਲਈ ਮੇਅਰ ਫਿੱਲ ਗੌਫ ਨੇ ਇੱਕ ਪ੍ਰਪੋਜ਼ਲ ਵੀ ਪੇਸ਼ ਕੀਤਾ ਸੀ, ਜਿਸ ਤਹਿਤ ਇਨ੍ਹਾਂ ਘਰਾਂ ਵਿੱਚ ਵਰਤੋਂ ਵਿੱਚ ਲਿਆਉਂਦਾ ਜਾ ਸਕੇ ਤੇ ਲੋੜਵੰਦਾਂ ਨੂੰ ਰਿਹਾਇਸ਼ ਮਿਲ ਸਕੇ ਤੇ ਆਕਲੈਂਡ ਵਿੱਚ ਵੱਧ ਰਹੇ ਘਰਾਂ ਦੇ ਕਿਰਾਇਆਂ ਨੂੰ ਵੀ ਠੱਲ ਪੈ ਸਕੇ। ਪਰ ਮਾੜੀ ਖਬਰ ਇਹ ਹੈ ਕਿ ਇਸ ਪ੍ਰਪੋਜਲ 'ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ।
ਕਾਉਂਸਲ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਘਰ ਕਿਉਂ ਖਾਲੀ ਪਏ ਹਨ। ਮੰਨਣਾ ਇਹ ਵੀ ਹੈ ਕਿ ਕੰਸਟਰਕਸ਼ਨ ਕਾਰਨ ਜਾਂ ਫਿਰ ਜੋ ਵੱਡੇ ਇਨਵੈਸਟਰ ਹੁੰਦੇ ਹਨ, ਉਹ ਘਰ ਖ੍ਰੀਦ ਕੇ ਛੱਡ ਦਿੰਦੇ ਹਨ ਤੇ ਕਿਰਾਏਦਾਰ ਨਹੀਂ ਰੱਖਣਾ ਚਾਹੁੰਦੇ, ਕਿਉਂਕਿ ਕਿਰਾਏਦਾਰਾਂ ਰੱਖਣ ਨਾਲੋਂ ਉਹ ਕੁਝ ਸਮਾਂ ਘਰ ਰੱਖ ਕੇ ਵੇਚਣ ਵਿੱਚ ਜਿਆਦਾ ਲਾਭ ਕਮਾਉਂਦੇ ਹਨ।
ਪਰ ਆਕਲੈਂਡ ਕਾਉਂਸਲ ਹੁਣ ਇਲੈਕਟ੍ਰਿਸਿਟੀ ਕੰਪਨੀ ਵੈਕਟਰ ਰਾਂਹੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਵਿੱਚ ਵੀ ਹੈ ਕਿ ਕਿੰਨਾਂ ਘਰਾਂ ਵਿੱਚ ਬੀਤੇ 6 ਮਹੀਨਿਆਂ ਤੋਂ ਬਿਜਲੀ ਨਹੀਂ ਵਰਤੀ ਗਈ ਤਾਂ ਜੋ ਪਤਾ ਲੱਗ ਸਕੇ ਇਹ ਘਰ ਕਿਉਂ ਖਾਲੀ ਪਏ ਹਨ ਤੇ ਇਨ੍ਹਾਂ ਸਬੰਧੀ ਜਰੂਰੀ ਕਾਰਵਾਈ ਅਮਲ ਵਿੱਚ ਲਿਆਉਂਦੀ ਜਾ ਸਕੇ।

ADVERTISEMENT
NZ Punjabi News Matrimonials