Thursday, 16 September 2021
02 August 2021 New Zealand

ਨਰਸਾਂ ਦੀ 19 ਅਗਸਤ ਨੂੰ ਫਿਰ ਹੜਤਾਲ

ਨਰਸਾਂ ਦੀ 19 ਅਗਸਤ ਨੂੰ ਫਿਰ ਹੜਤਾਲ - NZ Punjabi News

ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ)
ਨਿਊਜ਼ੀਲੈਂਡ `ਚ ਪਿਛਲੇ ਸਮੇਂ ਕਾਫੀ ਤੋਂ ਚੱਲ ਰਿਹਾ ਰੇੜਕਾ ਮੁੱਕਣ ਦਾ ਨਾਂ ਨਹੀਂ ਲੈ ਰਿਹਾ। ਨਰਸਾਂ ਨੇ 19 ਅਗਸਤ ਨੂੰ ਫਿਰ 8 ਘੰਟੇ ਦੀ ਹੜਤਾਲ ਕਰਨ ਦਾ ਫ਼ੈਸਲਾ ਕਰ ਲਿਆ ਹੈ।
ਇਸ ਬਾਬਤ ਪਿਛਲੇ ਦਿਨੀਂ ਹੈੱਲਥ ਮਨਿਸਟਰ ਐਂਡਰੀਉ ਲਿਟਲ ਨੇ ਹੜਤਾਲ ਨਾ ਕੀਤੇ ਜਾਣ ਬਾਰੇ ਅਪੀਲ ਕੀਤੀ ਸੀ। ਪਿਛਲੇ ਮਹੀਨੇ ਨਰਸਿਜ ਆਰਗੇਨਾਈਜੇਸ਼ਨ ਯੂਨੀਅਨ ਨੇ ਸਰਕਾਰ ਵੱਲੋਂ ਪੇਅ ਸਬੰਧੀ ਕੀਤੀ ਗਈ ਪੇਸ਼ਕਸ਼ ਸਵੀਕਾਰ ਕਰਨ ਲਈ ਸਹਿਮਤੀ ਦੇ ਦਿੱਤੀ ਸੀ ਪਰ ਪਿਛਲੇ ਵੀਰਵਾਰ ਵੋਟਾਂ ਨਾਲ ਰੱਦ ਕਰ ਦਿੱਤੀ ਸੀ।

ADVERTISEMENT
NZ Punjabi News Matrimonials