Thursday, 16 September 2021
02 August 2021 New Zealand

1970 ਦੇ ਦਹਾਕੇ ਤੋਂ ਬਾਅਦ ਨਿਊਜੀਲੈਂਡ ਵਿੱਚ ਹੋਈ ਲੇਬਰ ਦੀ ਇਨ੍ਹੀਂ ਭਾਰੀ ਕਿਲੱਤ

1970 ਦੇ ਦਹਾਕੇ ਤੋਂ ਬਾਅਦ ਨਿਊਜੀਲੈਂਡ ਵਿੱਚ ਹੋਈ ਲੇਬਰ ਦੀ ਇਨ੍ਹੀਂ ਭਾਰੀ ਕਿਲੱਤ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਲਗਭਗ ਡੇਢ ਸਾਲ ਕੋਰੋਨਾ ਦੀ ਮਹਾਂਮਾਰੀ ਦਾ ਸਾਹਮਣਾ ਕਰਨ ਤੋਂ ਬਾਅਦ, ਇਸ ਵੇਲੇ ਨਿਊਜੀਲੈਂਡ ਦੇ ਕਾਰੋਬਾਰ ਲੇਬਰ ਘਾਟ ਦੀ ਭਾਰੀ ਕਿੱਲਤ ਮਹਿਸੂਸ ਕਰ ਰਹੇ ਹਨ। ਇਨਫੋਰਮੈਟਿਕਸ ਪ੍ਰਿੰਸੀਪਲ ਇਕਨਾਮਿਸਟ ਬ੍ਰੇਡ ਓਲਸਨ ਅਨੁਸਾਰ ਕਾਰੋਬਾਰੀ ਨੂੰ ਕਰਮਚਾਰੀਆਂ ਦੀ ਇਹ ਘਾਟ 1970 ਦੇ ਦਹਾਕੇ ਤੋਂ ਬਾਅਦ ਪਹਿਲੀ ਵਾਰ ਇਨੇਂ ਵੱਡੇ ਪੱਧਰ 'ਤੇ ਮਹਿਸੂਸ ਹੋ ਰਹੀ ਹੈ।

ਓਲਸਨ ਅਨੁਸਾਰ ਸਕਿੱਲਡ ਤੇ ਅਣ-ਸਕਿੱਲਡ ਦੋਨੋਂ ਹੀ ਸ਼੍ਰੇਣੀਆਂ ਨਾਲ ਸਬੰਧਤ ਕਰਮਚਾਰੀਆਂ ਦੀ ਇਸ ਵੇਲੇ ਬਹੁਤ ਵੱਡੀ ਘਾਟ ਹੈ।
ਉਨ੍ਹਾਂ ਇਹ ਵੀ ਦੱਸਿਆ ਹੈ ਕਿ ਕਾਰੋਬਾਰੀਆਂ ਨੂੰ ਸਿਰਫ ਕਰਮਚਾਰੀਆਂ ਦੀ ਘਾਟ ਹੀ ਨਹੀਂ, ਬਲਕਿ ਉਨ੍ਹਾਂ ਕੋਲ ਮੌਜੂਦਾ ਕਰਮਚਾਰੀਆਂ ਨੂੰ ਸੰਭਾਲ ਕੇ ਰੱਖਣ ਦੀ ਵੀ ਵੱਡੀ ਸੱਮਸਿਆ ਹੈ।
ਉਨ੍ਹਾਂ ਦੱਸਿਆ ਹੈ ਕਿ ਇਸਦਾ ਕਾਰਨ ਜਾਹਿਰ ਤੌਰ 'ਤੇ ਇਹੀ ਹੈ ਕਿ ਅਸੀਂ ਆਪਣੀ ਲਗਭਗ ਸਾਰੇ ਪ੍ਰਵਾਸੀ ਕਰਮਚਾਰੀ ਗੁਆ ਬੈਠੇ ਹਾਂ ਤੇ ਮੌਜੂਦਾ ਹਲਾਤਾਂ ਕਾਰਨ ਕਾਰੋਬਾਰੀ ਪ੍ਰਵਾਸੀ ਕਰਮਚਾਰੀ ਨਿਊਜੀਲੈਂਡ ਨਹੀਂ ਬੁਲਾ ਪਾ ਰਹੇ।
ਕਾਰੋਬਾਰੀਆਂ ਲਈ ਆਉਂਦੇ ਸਮੇਂ ਵਿੱਚ ਇੱਕ ਹੋਰ ਸੱਮਸਿਆ ਪੈਦਾ ਹੋ ਸਕਦੀ ਹੈ ਤੇ ਉਹ ਹੈ ਲੇਬਰ ਦੀ ਘਾਟ ਕਾਰਨ ਮੌਜੂਦਾ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਵਾਧੇ, ਕਿਉਂਕਿ ਮੌਜੂਦਾ ਕਰਮਚਾਰੀਆਂ ਨੂੰ ਖਿੱਚਣ ਲਈ ਦੂਜੇ ਕਾਰੋਬਾਰੀ ਵੱਧ ਤਨਖਾਹਾਂ ਦਾ ਲਾਲਚ ਦੇਣਾ ਸ਼ੁਰੂ ਕਰ ਰਹੇ ਹਨ ਤੇ ਇਸ ਵਿੱਚ ਕਿਤੇ ਨਾ ਕਿਤੇ ਇੱਕ ਹੋਰ ਨੁਕਸਾਨ ਕਾਰੋਬਾਰੀ ਦਾ ਹੀ ਹੈ।

ADVERTISEMENT
NZ Punjabi News Matrimonials