Thursday, 16 September 2021
02 August 2021 New Zealand

ਬਾਰਡਰ ਸਬੰਧੀ ਅਗਲੇ ਹਫਤੇ ਨਿਊਜੀਲੈਂਡ ਸਰਕਾਰ ਕਰੇਗੀ ਨਵੇਂ ਐਲਾਨ

ਬਾਰਡਰ ਸਬੰਧੀ ਅਗਲੇ ਹਫਤੇ ਨਿਊਜੀਲੈਂਡ ਸਰਕਾਰ ਕਰੇਗੀ ਨਵੇਂ ਐਲਾਨ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵਲੋਂ ਆਉਂਦੀ 12 ਅਗਸਤ ਨੂੰ ਨਿਊਜੀਲੈਂਡ ਬਾਰਡਰ ਖੋਲੇ ਜਾਣ ਸਬੰਧੀ ਅਹਿਮ ਜਾਣਕਾਰੀ ਜਾਰੀ ਕੀਤੀ ਜਾਏਗੀ। ਨਿਊਜੀਲੈਂਡ ਵਾਸੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਵਲੋਂ ਬਾਰਡਰ ਸੁਰੱਖਿਅਤ ਢੰਗ ਨਾਲ ਖੋਲੇ ਜਾਣ ਦੀ ਯੋਜਨਾ ਐਲਾਨੀ ਜਾਏਗੀ।
ਮਹਾਂਮਾਰੀ ਮਾਹਿਰ ਸ਼੍ਰੀਮਾਨ ਡੇਵਿਡ ਸਕੇਗ ਦੀ ਰਹਿਨੁਮਾਈ ਹੇਠ ਅਪ੍ਰੈਲ ਵਿੱਚ ਇੱਕ ਕਮੇਟੀ ਬਣਾਈ ਗਈ ਸੀ, ਜਿਸਦਾ ਕੰਮ ਸਰਕਾਰ ਨੂੰ ਕੋਰੋਨਾ ਸਬੰਧੀ ਹਲਾਤਾਂ 'ਤੇ ਵਿਸ਼ਵਾਸ਼ਯੋਗ ਸਲਾਹ ਦੇਣਾ ਹੈ ਤੇ ਐਲਾਨੀ ਜਾਣ ਵਾਲੀ ਯੋਜਨਾ ਵਿੱਚ ਇਸ ਕਮੇਟੀ ਦੀ ਸਲਾਹ ਅਹਿਮ ਮੰਨੀ ਜਾ ਰਹੀ ਹੈ।
ਦੱਸਦੀਏ ਕਿ ਇਹ ਖਬਰ ਆਸਟ੍ਰੇਲੀਆ ਸਰਕਾਰ ਦੇ ਉਸ ਐਲਾਨ ਤੋਂ ਬਾਅਦ ਆਈ ਹੈ, ਜਿਸ ਵਿੱਚ ਆਸਟ੍ਰੇਲੀਆ ਨੇ ਬਾਰਡਰ ਨੂੰ ਸੁਰੱਖਿਅਤ ਢੰਗ ਨਾਲ ਖੋਲੇ ਜਾਣ ਦੀ ਜਾਣਕਾਰੀ ਦਿੱਤੀ ਸੀ।

ADVERTISEMENT
NZ Punjabi News Matrimonials