ਆਕਲੈਂਡ (ਹਰਪ੍ਰੀਤ ਸਿੰਘ) - ਕੈਨੋਈਸਟ, ਲੀਜ਼ਾ ਕੈਰਿੰਗਟਨ ਨੇ ਅੱਜ ਨਿਊਜੀਲ਼ੈਂਡ ਦੀ ਝੋਲੀ 5ਵਾਂ ਗੋਲਡ ਮੈਡਲ ਪਾ ਦਿੱਤਾ ਹੈ। ਇਹ ਗੋਲਡ ਮੈਡਲ ਉਸਨੇ ਕੇ1 200 ਮੀਟਰ ਰੇਸ ਵਿੱਚ ਜਿੱਤਿਆ ਹੈ। 2012 ਵਿੱਚ ਉਸਨੇ ਲੰਡਨ ਵਿੱਚ ਵੀ ਇਸੇ ਦੌੜ ਵਿੱਚ ਗੋਲਡ ਜਿੱਤਿਆ ਸੀ।
ਅੱਜ ਦਾ ਗੋਲਡ ਜਿੱਤਣ ਤੋਂ ਬਾਅਦ ਉਹ ਇੱਕੋ ਇਵੈਂਟ ਵਿੱਚ 3 ਗੋਲਡ ਮੈਡਲ ਜਿੱਤਣ ਵਾਲੀ ਇੱਕਲੌਤੀ ਨਿਊਜੀਲੈਂਡ ਵਾਸੀ ਬਣ ਗਈ ਹੈ ਤੇ ਦੁਨੀਆਂ ਦੀ ਦੂਜੀ ਅਜਿਹੀ ਐਥਲੀਟ ਬਣੀ ਹੈ, ਜਿਸ ਨੇ ਇਂਡੀਵੀਜੁਅਲ ਕੇਨੋਏ ਸਪਰਿੰਟ ਇਵੈਂਟ ਵਿੱਚ 3 ਗੋਲਡ ਮੈਡਲ ਜਿੱਤੇ ਹਨ।