ਆਕਲੈਂਡ (ਹਰਪ੍ਰੀਤ ਸਿੰਘ) - ਪਰ ਕੈਪੀਟਾ ਦੇ ਹਿਸਾਬ ਨਾਲ ਨਿਊਜੀਲੈਂਡ ਓਲੰਪਿਕ ਮੈਡਲ ਜਿੱਤਣ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਲਗਾਤਾਰ ਅੱਗੇ ਵੱਧਦਾ ਜਾ ਰਿਹਾ ਹੈ, ਕੈਰਿੰਗਟਨ ਵਲੋਂ ਜਿੱਤੇ ਗਏ ਅੱਜ ਦੇ ਗੋਲਡ ਕਾਰਨ ਨਿਊਜੀਲੈਂਡ ਇਸ ਵੇਲੇ ਸੂਚੀ ਵਿੱਚ ਤੀਜੇ ਨੰਬਰ 'ਤੇ ਆ ਪੁੱਜਾ ਹੈ।
ਕੈਰਿੰਗਟਨ ਨੇ ਪਹਿਲਾਂ ੨੦੦ ਮੀਟਰ ਇੱਕਲੀ ਕੈਨੋਇੰਗ ਰੇਸ ਵਿੱਚ ਗੋਲਡ ਜਿੱਤਿਆ ਤੇ ਬਾਅਦ ਵਿੱਚ ਆਪਣ ਿਸਾਥਣ ਕੈਟਲੀਨ ਰੀਗਲ ਨਾਲ ੫੦੦ ਮੀਟਰ ਦੀ ਰੇਸ ਵਿੱਚ ਦੂਜਾ ਗੋਲਡ ਜਿੱਤਿਆ।
ਇਸ ਜਿੱਤ ਤੋਂ ਬਾਅਦ ਨਿਊਜੀਲੈਂਡ ਨੇ ਕੁੱਲ ੧੪ ਮੈਡਲ ਜਿੱਤ ਲਏ ਹਨ, ਜਿਨ੍ਹਾਂ ਵਿੱਚ ੬ ਗੋਲਡ, ੩ ਸਿਲਵਰ, ੫ ਬ੍ਰੌਂਜ ਮੈਡਲ ਹਨ। ਨਿਊਜੀਲੈਂਡ ਤੋਂ ਅੱਗੇ ਇਸ ਸੂਚੀ ਵਿੱਚ ਸਿਰਫ ਬਰਮੂਡਾ ਤੇ ਸੈਨ ਮੈਰੀਨੋ ਹਨ।