ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਮੈਡੀਸੀਨ ਅਥਾਰਟੀ ਵਲੋਂ ਹੀਲੀਅਸ ਥਰੇਪੀਉਟੀਕਸ ਕੰਪਨੀ ਨੂੰ ਕੈਨੇਬਿਸ ਤੋਂ ਦਵਾਈਆਂ ਬਨਾਉਣ ਦੀ ਇਜਾਜਤ ਦੇ ਦਿੱਤੀ ਗਈ ਹੈ ਤੇ ਇਸਦੇ ਨਾਲ ਹੀ ਹੀਲੀਅਸ ਨਿਊਜੀਲੈਂਡ ਦੀ ਪਹਿਲੀ ਅਜਿਹੀ ਕੰਪਨੀ ਬਣ ਗਈ ਹੈ, ਜੋ ਨਿਊਜੀਲੈਂਡ ਵਿੱਚ ਹੀ ਕੈਨੇਬਿਸ ਤੋਂ ਦਵਾਈਆਂ ਬਣਾਏਗੀ।
ਦੱਸਦੀਏ ਕਿ ਕੈਨੇਬਿਸ ਤੋਂ ਦਵਾਈਆਂ ਬਨਾਉਣ ਦਾ ਲਾਇਸੈਂਸ ਹਾਸਿਲ ਕਰਨਾ ਬਹੁਤ ਹੀ ਔਖਾ ਹੈ ਤੇ ਇਸ ਨੂੰ ਹਾਸਿਲ ਕਰਕੇ ਕੰਪਨੀ ਦੀ ਮੁੱਖ ਪ੍ਰਬੰਧਕ ਕਾਰਮੇਨ ਡੋਰੇਨ ਬਹੁਤ ਮਾਣ ਮਹਿਸੂਸ ਕਰ ਰਹੀ ਹੈ।
ਕੰਪਨੀ ਨੂੰ ਇਸ ਲਾਇਸੈਂਸ ਨੂੰ ਹਾਸਿਲ ਕਰਨ ਲਈ 3 ਸਾਲ ਦਾ ਲੰਬਾ ਸਮਾਂ ਲੱਗਿਆ ਹੈ ਤੇ ਕੰਪਨੀ ਇਸ ਮੁਕਾਮ 'ਤੇ ਪਹੁੰਚ ਕੇ ਬਹੁਤ ਸਨਮਾਨਿਤ ਮਹਿਸੂਸ ਕਰ ਰਹੀ ਹੈ। ਹੀਲੀਅਸ ਨੂੰ ਇਸ ਲਾਇਸੈਂਸ ਨੂੰ ਹਾਸਿਲ ਕਰਨ ਲਈ ਅੰਤਰ-ਰਾਸ਼ਟਰੀ ਪੱਧਰ ਦੀ ਟੀਮ ਦੀ ਮੱਦਦ ਲੈਣੀ ਪਈ ਹੈ।