Thursday, 22 February 2024
03 August 2021 New Zealand

ਪੱਕੇ ਹੋਏ ਲੋਕਾਂ ਲਈ ਹੁਣ ਨਿਊਜੀਲੈਂਡ ਵਿੱਚ ਪੈਨਸ਼ਨ ਲਗਵਾਉਣਾ ਨਹੀਂ ਰਿਹਾ ਸੌਖਾ

ਪੱਕੇ ਹੋਏ ਲੋਕਾਂ ਲਈ ਹੁਣ ਨਿਊਜੀਲੈਂਡ ਵਿੱਚ ਪੈਨਸ਼ਨ ਲਗਵਾਉਣਾ ਨਹੀਂ ਰਿਹਾ ਸੌਖਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕੱਲ ਬੁੱਧਵਾਰ ਪਾਰਲੀਮੈਂਟ ਵਿੱਚ ਉਸ ਬਿੱਲ 'ਤੇ ਮੋਹਰ ਲੱਗਣ ਜਾ ਰਹੀ ਹੈ, ਜਿਸ ਵਿੱਚ ਬਦਲਾਅ ਤੋਂ ਬਾਅਦ ਨਿਊਜੀਲੈਂਡ ਵਿੱਚ ਪੱਕੇ ਹੋਏ ਨਾਗਰਿਕਾਂ ਲਈ ਪੈਨਸ਼ਨ ਲੱਗਣ ਦਾ ਨਿਯਮ ਵਧੇਰੇ ਔਖਾ ਹੋ ਜਾਏਗਾ।

ਦੱਸਦੀਏ ਕਿ ਜਿੱਥੇ ਨਿਊਜੀਲੈਂਡ ਵਿੱਚ ਪਹਿਲਾਂ ਪੱਕੇ ਲੋਕਾਂ ਲਈ ਪੈਨਸ਼ਨ ਲਗਵਾਉਣ ਲਈ ਘੱਟੋ-ਘੱਟ 10 ਸਾਲ ਨਿਊਜੀਲੈਂਡ ਵਿੱਚ ਸਮਾਂ ਬਤੀਤ ਕਰਨਾ ਲਾਜਮੀ ਹੁੰਦਾ ਸੀ, ਉੱਥੇ ਹੀ ਹੁਣ 20 ਸਾਲ ਦੀ ਉਮਰ ਤੋਂ ਇਹ ਸਮਾਂ ਘੱਟੋ-ਘੱਟ 20 ਸਾਲ ਕਰ ਦਿੱਤਾ ਜਾਏਗਾ, ਜਦਕਿ ਪਹਿਲਾਂ ਘੱਟੋ-ਘੱਟ ਉਮਰ 50 ਸਾਲ ਸੀ।
ਇਸ ਨਿਯਮ ਨੂੰ ਫਾਇਨਾਂਸ ਤੇ ਐਕਸਪੈਂਡੀਚਰ ਕਮੇਟੀ ਵਲੋਂ ਜਨਮ ਤਾਰੀਖ ਅਨੁਸਾਰ ਲਾਗੂ ਕੀਤਾ ਜਾਏਗਾ।
ਭਾਵ ਜੋ ਲੋਕ 1 ਜੁਲਾਈ 2022 ਤੋਂ 65 ਸਾਲ ਦੀ ਹੋ ਜਾਣਗੇ, ਉਨ੍ਹਾਂ ਨੂੰ ਮੌਜੂਦਾ 10 ਸਾਲ ਦੇ ਸਮੇਂ ਲਈ ਰੈਜੀਡੇਂਸ ਟੈਸਟ ਦਾ ਸਾਹਮਣਾ ਕਰਨਾ ਪਏਗਾ, ਪਰ ਜੋ 1 ਜੁਲਾਈ 2040 ਨੂੰ 65 ਸਾਲ ਦੇ ਹੋਣਗੇ, ਉਨ੍ਹਾਂ ਲਈ ਇਸ ਨਿਯਮ ਵਿੱਚ ਸਮਾਂ ਸੀਮਾ ਨੂੰ 10 ਸਾਲ ਦੀ ਥਾਂ 20 ਸਾਲ ਕਰ ਦਿੱਤਾ ਜਾਏਗਾ।
ਕਮੇਟੀ ਵਿੱਚ ਇਹ ਬਦਲਾਅ ਕੱਲ ਹੋਣ ਜਾ ਰਿਹਾ ਹੈ ਤੇ ਕਾਨੂੰਨ ਵਿੱਚ ਇਹ ਬਦਲਾਅ ਇਸ ਮਹੀਨੇ ਦੇ ਅੰਤ ਤੋਂ ਅਮਲ ਵਿੱਚ ਆ ਜਾਏਗਾ।

ADVERTISEMENT
NZ Punjabi News Matrimonials