Tuesday, 27 February 2024
04 August 2021 New Zealand

ਜੁਲਾਈ ਦਾ ਅੱਤ ਦਾ ਤਾਪਮਾਨ

ਨਿਊਜੀਲੈਂਡ ਭਰ ‘ਚ ਔਸਤ ਤੋਂ ਵੱਧ ਤਾਪਮਾਨ ਹੋਇਆ ਦਰਜ ਤੇ ਔਸਤ ਤੋਂ ਵਧੇਰੇ ਹੋਈ ਬਾਰਿਸ਼
ਜੁਲਾਈ ਦਾ ਅੱਤ ਦਾ ਤਾਪਮਾਨ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨੀਵਾ ਵਲੋਂ ਜਾਰੀ ਜੁਲਾਈ ਦੀ ਮੌਸਮ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਨਿਊਜੀਲੈਂਡ ਭਰ ਦੇ ਜਿਆਦਾਤਰ ਇਲਾਕਿਆਂ ਵਿੱਚ ਔਸਤ ਤੋਂ ਵੱਧ ਬਾਰਿਸ਼ ਹੋਈ ਹੈ ਤੇ ਔਸਤ ਤੋਂ ਵੱਧ ਹੀ ਤਾਪਮਾਨ ਦਰਜ ਕੀਤਾ ਗਿਆ ਹੈ।
ਬੀਤੇ ਮਹੀਨੇ ਬੁਲਰ ਨਦੀ ਵਿੱਚ ਜੋ ਹੜ ਆਏ ਸਨ, 1926 ਤੋਂ ਬਾਅਦ ਪਹਿਲੀ ਵਾਰ ਅਜਿਹੇ ਹੜ੍ਹ ਦੇਖਣ ਨੂੰ ਮਿਲੇ ਸਨ। ਵੈਸਟ ਕੋਸਟ ਦੇ ਕਈ ਹਿੱਸਿਆਂ ਵਿੱਚ ਸਿਰਫ ਤਿੰਨ ਦਿਨਾਂ ਵਿੱਚ 690 ਐਮ ਐਮ ਬਾਰਿਸ਼ ਦਰਜ ਕੀਤੀ ਗਈ।
ਉੱਤਰੀ ਨਾਰਥਲੈਂਡ, ਇਨਲੈਂਡ, ਬੇ ਆਫ ਪਲੈਂਟੀ, ਕੇਂਦਰੀ ਵੈਲੰਿਗਟਨ ਦੇ ਨਜਦੀਕ ਤੇ ਕਾਪੀਟੀ ਕੋਸਟ ਦੇ ਇਲਾਕਿਆਂ ਵਿੱਚ ਆਮ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ ਸੀ।
ਦੂਜੇ ਪਾਸੇ ਗਿਸਬੋਰਨ ਤੋਂ ਵਾਇਰੀਰਾਪਾ ਹਿਲਜ਼, ਆਕਾਰੋਓ ਤੋਂ ਕਾਇਕੁਰਾ ਵਿੱਚ ਔਸਤ ਤੋਂ ਵੀ ਅੱਧੀ ਬਾਰਿਸ਼ ਦਰਜ ਕੀਤੀ ਗਈ।
ਜੁਲਾਈ ਦਾ ਔਸਤ ਤਾਪਮਾਨ 8.9 ਡਿਗਰੀ ਸੈਲਸੀਅਸ ਰਿਹਾ ਤੇ ਇਹ 1981-2010 ਦੇ ਅੰਤਰਾਲ ਵਿੱਚ ਔਸਤ ਤੋਂ 1.1 ਡਿਗਰੀ ਸੈਲਸੀਅਸ ਵੱਧ ਰਿਹਾ।

ADVERTISEMENT
NZ Punjabi News Matrimonials