Tuesday, 27 February 2024
04 August 2021 New Zealand

ਬਹੁਤੇ ਨਿਊਜੀਲੈਂਡ ਵਾਸੀ ਸਮੇਂ ਤੋਂ ਪਹਿਲਾਂ ਹੀ ਲਗਵਾ ਸਕਣਗੇ ਕੋਰੋਨਾ ਵੈਕਸੀਨ - ਕ੍ਰਿਸ ਹਿਪਕਿਨਸ

ਬਹੁਤੇ ਨਿਊਜੀਲੈਂਡ ਵਾਸੀ ਸਮੇਂ ਤੋਂ ਪਹਿਲਾਂ ਹੀ ਲਗਵਾ ਸਕਣਗੇ ਕੋਰੋਨਾ ਵੈਕਸੀਨ - ਕ੍ਰਿਸ ਹਿਪਕਿਨਸ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - 55 ਤੋਂ 59 ਉਮਰ ਵਰਗ ਦੇ ਨਿਊਜੀਲੈਂਡ ਵਾਸੀ ਸ਼ੁੱਕਰਵਾਰ ਤੋਂ ਕੋਰੋਨਾ ਵੈਕਸੀਨੇਸ਼ਨ ਲਈ ਬੁਕਿੰਗ ਕਰਵਾ ਸਕਣਗੇ ਤੇ ਇਹ ਸਮੇਂ ਤੋਂ 5 ਦਿਨ ਪਹਿਲਾਂ ਸ਼ੁਰੂ ਹੋਣ ਜਾ ਰਿਹਾ ਹੈ।
ਕੋਵਿਡ ਰਿਸਪਾਂਸ ਮਨਿਸਟਰ ਕ੍ਰਿਸ ਹਿਪਕਿਨਸ ਵਲੋਂ ਦੱਸਿਆ ਗਿਆ ਹੈ ਕਿ ਹੁਣ ਤੱਕ 2 ਮਿਲੀਅਨ ਤੋਂ ਵਧੇੇਰੇ ਨਿਊਜੀਲੈਂਡ ਵਾਸੀ ਕੋਰੋਨਾ ਦਾ ਟੀਕਾ ਲਗਵਾ ਚੁੱਕੇ ਹਨ ਤੇ ਇਨ੍ਹਾਂ ਵਿੱਚ 3% ਸਮੇਂ ਤੋਂ ਪਹਿਲਾਂ ਹੀ ਟੀਕਾ ਲਗਵਾਉਣ ਵਿੱਚ ਸਫਲ ਹੋਏ ਹਨ।
ਹੁਣ ਤੱਕ ਗਰੁੱਪ 1,2,3 ਤੇ 4 ਗਰੁੱਪ ਦੇ 60 ਤੋਂ ਉੱਪਰ ਵਾਲੇ ਕੋਰੋਨਾ ਟੀਕਾ ਲਗਵਾ ਸਕਦੇ ਸਨ ਤੇ ਸ਼ੁੱਕਰਵਾਰ ਤੋਂ 55 ਤੋਂ ਵਧੇਰੇ ਉਮਰ ਵਾਲੇ ਵੀ ਟੀਕਾ ਲਗਵਾ ਸਕਣਗੇ।
ਹਿਪਕਿਨਸ ਨੇ ਇਹ ਵੀ ਦੱਸਿਆ ਹੈ ਕਿ ਸਾਰੀਆਂ ਡੀ ਐਚ ਬੀ ਵਲੋਂ ਵੈਕਸੀਨੇਸ਼ਨ ਦਾ ਕੰਮ ਵਧੀਆ ਢੰਗ ਨਾਲ ਤੇ ਤੇਜੀ ਨਾਲ ਪੂਰਾ ਕੀਤਾ ਜਾ ਰਿਹਾ ਹੈ ਤੇ ਆਸ ਹੈ ਕਿ ਇਸ ਸਾਲ ਦੇ ਅੰਤ ਤੱਕ ਸਾਰੇ ਯੋਗ ਨਿਊਜੀਲੈਂਡ ਵਾਸੀਆਂ ਨੂੰ ਕੋਰੋਨਾ ਦਾ ਟੀਕਾ ਲੱਗ ਜਾਏ।
ਸ਼ੁੱਕਰਵਾਰ ਤੋਂ ਯੋਗ ਨਿਊਜੀਲੈਂਡ ਵਾਸੀਆਂ ਨੂੰ ਕੋਰੋਨਾ ਦਾ ਟੀਕਾ ਲਗਵਾਉਣ ਲਈ ਵਿਸ਼ੇਸ਼ ਸੱਦਾ ਵੀ ਈ-ਮੇਲਾਂ ਰਾਂਹੀ ਭੇਜਿਆ ਜਾਏਗਾ।

ADVERTISEMENT
NZ Punjabi News Matrimonials