Tuesday, 27 February 2024
04 August 2021 New Zealand

ਐਮ ਆਈ ਕਿਊ ਖਿਲਾਫ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਦਰਜਨਾਂ ਸ਼ਿਕਾਇਤਾਂ ਕਰਵਾਈਆਂ ਗਈਆਂ ਦਰਜ

ਐਮ ਆਈ ਕਿਊ ਖਿਲਾਫ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਦਰਜਨਾਂ ਸ਼ਿਕਾਇਤਾਂ ਕਰਵਾਈਆਂ ਗਈਆਂ ਦਰਜ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਮਨੁੱਖੀ ਅਧਿਕਾਰ ਕਮਿਸ਼ਨ ਚਾਹੁੰਦਾ ਹੈ ਕਿ ਐਮ ਆਈ ਕਿਊ ਵਿੱਚ ਅਪੰਗ ਲੋਕਾਂ ਦੀ ਬੁਕਿੰਗ ਲਈ ਵਧੇਰੇ ਵਿਕਲਪ ਮੌਜੂਦ ਰਹਿਣ, ਖਾਸ ਕਰ ਉਨ੍ਹਾਂ ਦੇ ਬੁਕਿੰਗ ਪੋਰਟਲ 'ਤੇ।
ਦਰਅਸਲ ਐਮ ਆਈ ਕਿਊ ਦੇ ਆਨਲਾਈਨ ਬੁਕਿੰਗ ਪੋਰਟਲ ਖਿਲਾਫ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਹੁਣ ਤੱਕ ਦਰਜਨਾਂ ਸ਼ਿਕਾਇਤਾਂ ਦਰਜ ਹੋਈਆਂ ਹਨ ਕਿ ਇਹ ਬਜੁਰਗਾਂ ਲਈ, ਅਪੰਗ ਲੋਕਾਂ ਲਈ ਤੇ ਅੰਨੇ ਲੋਕਾਂ ਲਈ ਬਿਲਕੁਲ ਵੀ ਯੂਜ਼ਰ ਫਰੈਂਡਲੀ ਨਹੀਂ ਹੈ, ਫਾਰਮ ਨੂੰ ਇਨ੍ਹਾਂ ਤਿੰਨਾਂ ਸ਼੍ਰੇਣੀਆਂ ਦੇ ਲੋਕ ਆਸਾਨੀ ਨਾਲ ਅਤੇ ਜਲਦੀ ਨਹੀਂ ਭਰ ਸਕਦੇ।
ਵਰਲਡ ਬਲਾਈਂਡ ਯੂਨੀਅਨ ਦੇ ਆਕਲੈਂਡ ਤੋਂ ਪ੍ਰੈਜੀਡੈਂਟ ਵੀ ਇਸੇ ਕਰਕੇ ਐਮ ਆਈ ਕਿਊ ਵਿੱਚ ਆਪਣਾ ਕਮਰਾ ਬੁੱਕ ਨਹੀਂ ਕਰਵਾ ਸਕੇ ਸਨ।
ਡਿਸੇਬਲ ਰਾਈਟਸ ਕਮਿਸ਼ਨਰ ਪੋਲਾ ਟੀਜੋਰੀਏਰੋ ਅਨੁਸਾਰ ਡਿਸੇਬਲ ਲੋਕ ਵੀ ਦੂਜੇ ਲੋਕਾਂ ਵਾਂਗ ਬਰਾਬਰ ਦਾ ਹੱਕ ਰੱਖਦੇ ਹਨ।
ਉਨ੍ਹਾਂ ਐਮ ਬੀ ਆਈ ਈ ਨੂੰ ਇਸ ਸਬੰਧੀ ਅਪੰਗ ਲੋਕਾਂ ਨਾਲ ਰੱਲ ਕੇ ਇਸ ਪੋਰਟਲ ਦੇ ਡਿਜਾਈਨ 'ਤੇ ਕੰਮ ਕਰਨ ਦੀ ਸਲਾਹ ਦਿੱਤੀ ਹੈ, ਤਾਂ ਜੋ ਪੋਰਟਲ ਵਿੱਚ ਢੁਕਵੇਂ ਬਦਲਾਅ ਕੀਤੇ ਜਾ ਸਕਣ।

ADVERTISEMENT
NZ Punjabi News Matrimonials