Wednesday, 28 February 2024
04 August 2021 New Zealand

‘ਕੋਵਿਡ ਕੌਂਟਰੀਬਿਊਸ਼ਨ ਵੀਜਾ' ਰਾਂਹੀ ਪ੍ਰਵਾਸੀਆਂ ਦਾ ਨਿਊਜੀਲੈਂਡ ਪੀ ਆਰ ਹਾਸਿਲ ਕਰਨਾ ਹੋਏਗਾ, ਪੱਥਰ ‘ਤੇ ਲਕੀਰ

‘ਕੋਵਿਡ ਕੌਂਟਰੀਬਿਊਸ਼ਨ ਵੀਜਾ' ਰਾਂਹੀ ਪ੍ਰਵਾਸੀਆਂ ਦਾ ਨਿਊਜੀਲੈਂਡ ਪੀ ਆਰ ਹਾਸਿਲ ਕਰਨਾ ਹੋਏਗਾ, ਪੱਥਰ ‘ਤੇ ਲਕੀਰ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਲੇਬਰ ਸਰਕਾਰ ਨੇ ਬੀਤੇ 4 ਸਾਲਾਂ ਵਿੱਚ ਜੋ ਪ੍ਰਵਾਸੀਆਂ ਨਾਲ ਵਤੀਰਾ ਕਰ ਦਿਖਾਇਆ ਹੈ, ਉਹ ਸੱਚਮੁੱਚ ਹੀ ਸ਼ਰਮਨਾਕ ਹੈ। ਇੱਥੋਂ ਤੱਕ ਕਿ ਮੁਹਾਰਤ ਹਾਸਿਲ ਪ੍ਰਵਾਸੀਆਂ ਨੂੰ ਪੱਕੇ ਨਾ ਕਰ ਅੱਧ ਵਿੱਚ ਲਟਕਾਈ ਰੱਖਣਾ ਤਾਂ ਅੱਤ ਦਾ ਨਿੰਦਣਯੋਗ ਹੈ ਤੇ ਇਸੇ ਕਰਕੇ ਪ੍ਰਵਾਸੀ ਹੁਣ ਨਿਊਜੀਲ਼ੈਂਡ ਤੋਂ ਕੂਚ ਕਰਨਾ ਸ਼ੁਰੂ ਕਰ ਚੁੱਕੇ ਹਨ।
ਪਰ ਇਸ ਸਬੰਧੀ ਨੈਸ਼ਨਲ ਪਾਰਟੀ ਨੇ ਬਹੁਤ ਹੀ ਅਹਿਮ ਐਲਾਨ ਕਰਦਿਆਂ ਦੱਸਿਆ ਹੈ ਕਿ ਜਿਨ੍ਹਾਂ ਪ੍ਰਵਾਸੀਆਂ ਨੇ ਕੋਵਿਡ ਦੌਰਾਨ ਨਿਊਜੀਲੈਂਡ ਲਈ ਅਹਿਮ ਭੂਮਿਕਾ ਨਿਭਾਈ ਹੈ ਤੇ ਨਿਊਜੀਲੈਂਡ ਦੇ ਆਰਥਿਕਤਾ ਨੂੰ ਢਾਹ ਨਹੀਂ ਲੱਗਣ ਦਿੱਤੀ, ਇਨ੍ਹਾਂ ਪ੍ਰਵਾਸੀਆਂ ਲਈ ਨੈਸ਼ਨਲ ਪਾਰਟੀ 'ਕੋਵਿਡ ਕੌਂਟਰੀਬਿਊਸ਼ਨ ਵੀਜਾ' ਲੈ ਕੇ ਆਏਗੀ, ਜਿਸ ਰਾਂਹੀ ਇਨ੍ਹਾਂ ਪ੍ਰਵਾਸੀਆਂ ਨੂੰ ਸਿਰਫ ਪੱਕੇ ਹੋਣ ਦਾ ਰਾਹ ਹੀ ਨਹੀਂ ਮਿਲੇਗਾ, ਬਲਕਿ ਇੱਕ ਅਜਿਹੀ ਕਾਰਗਰ ਵੀਜਾ ਪ੍ਰਣਾਲੀ ਦਾ ਨਿਰਮਾਣ ਹੋਏਗਾ, ਜਿਸ ਰਾਂਹੀ ਪ੍ਰਵਾਸੀਆਂ ਦਾ ਨਿਊਜੀਲੈਂਡ ਪੱਕੇ ਹੋਣਾ ਯਕੀਨੀ ਹੋ ਜਾਏਗਾ।
ਨੈਸ਼ਨਲ ਪਾਰਟੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਰੈਜੀਡੈਂਸੀ ਫਾਈਲਾਂ ਦੇ ਲੱਗੇ 30,000 ਫਾਈਲਾਂ ਦੇ ਬੈਕਲੋਗ ਨੂੰ ਪਹਿਲ ਦੇ ਆਧਾਰ 'ਤੇ ਖਤਮ ਕਰੇਗੀ।
ਇਨ੍ਹਾਂ ਹੀ ਨਹੀਂ ਪ੍ਰਵਾਸੀਆਂ ਦੀ ਮਾਲਕਾਂ ਵਲੋਂ ਕੀਤੀ ਜਾਂਦੀ ਲੁੱਟ-ਖਸੁੱਟ ਨੂੰ ਰੋਕਣ ਲਈ ਇੱਕੋ ਮਾਲਕ ਦੇ ਨਾਲ ਸਬੰਧਤ ਵੀਜਾ ਦੇ ਨਿਯਮ ਨੂੰ ਖਤਮ ਕਰ ਦਿੱਤਾ ਜਾਏਗਾ।
ਨੈਸ਼ਨਲ ਪਾਰਟੀ ਦਾ ਮੰਨਣਾ ਹੈ ਕਿ ਜੇ ਅਸੀਂ ਸਭ ਤੋਂ ਉੱਤਮ ਚਾਹੁੰਦੇ ਹਾਂ ਤਾਂ ਸਭ ਤੋਂ ਉੱਤਮ ਬਨਣਾ ਵੀ ਪਏਗਾ, ਪਰ ਲੇਬਰ ਸਰਕਾਰ ਨੇ ਨਿਊਜੀਲੈਂਡ ਦੀ ਸਥਿਤੀ ਨੂੰ ਹਿਲਾਅ ਕੇ ਰੱਖ ਦਿੱਤਾ ਹੈ ਤੇ ਨੈਸ਼ਨਲ ਕੋਲ ਇਸ ਸੱਮਸਿਆ ਦਾ ਪੁੱਖਤਾ ਹੱਲ ਹੈ।

ADVERTISEMENT
NZ Punjabi News Matrimonials